ਉੱਪ ਰਾਸ਼ਟਰਪਤੀ ਨਾਇਡੂ ਨੂੰ ਨਹੀਂ ਮਿਲੇਗੀ ਤਨਖਾਹ

Friday, Aug 11, 2017 - 01:29 PM (IST)

ਉੱਪ ਰਾਸ਼ਟਰਪਤੀ ਨਾਇਡੂ ਨੂੰ ਨਹੀਂ ਮਿਲੇਗੀ ਤਨਖਾਹ

ਨਵੀਂ ਦਿੱਲੀ— ਐੱਮ. ਵੈਂਕਈਆ ਨਾਇਡੂ ਸ਼ੁੱਕਰਵਾਰ ਨੂੰ ਦੇਸ਼ ਦੇ 13ਵੇਂ ਉੱਪ ਰਾਸ਼ਟਰਪਤੀ ਬਣ ਗਏ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ 'ਚ ਨਾਇਡੂ ਨੂੰ ਉੱਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਈ। 
ਸਹੁੰ ਚੁੱਕ ਸਮਾਰੋਹ 'ਚ ਮੋਦੀ ਰਹੇ ਮੌਜੂਦ
ਨਾਇਡੂ ਨੇ ਹਿੰਦੀ 'ਚ ਸਹੁੰ ਚੁਕੀ। ਇਸ ਮੌਕੇ ਨਵੇਂ ਚੁਣੇ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ, ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਕਈ ਕੇਂਦਰੀ ਮੰਤਰੀ, ਵੱਖ-ਵੱਖ ਸਿਆਸੀ ਦਲਾਂ ਦੇ ਨੇਤਾ ਅਤੇ ਕਈ ਹੋਰ ਮਸ਼ਹੂਰ ਵਿਅਕਤੀ ਮੌਜੂਦ ਸਨ। ਉਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਅਤੇ ਗਾਂਧੀ ਜੀ ਦੇ ਪੋਤੇ ਗੋਪਾਲਕ੍ਰਿਸ਼ਨ ਗਾਂਧੀ ਨੂੰ ਮਾਤ ਦਿੱਤੀ ਸੀ, ਇੱਥੇ ਕੁੱਲ ਪਈਆਂ 771 ਵੋਟਾਂ 'ਚ ਵੈਂਕਈਆ ਨਾਇਡੂ ਨੂੰ 516 ਵੋਟ ਤਾਂ ਗੋਪਾਲਕ੍ਰਿਸ਼ਨ ਗਾਂਧੀ ਦੇ ਖਾਤੇ 'ਚ 244 ਵੋਟਾਂ ਗਈਆਂ। 
ਨਾਇਡੂ ਨੂੰ ਨਹੀਂ ਮਿਲੇਗੀ ਤਨਖਾਹ
ਉੱਪ ਰਾਸ਼ਟਰਪਤੀ ਅਹੁਦੇ ਲਈ ਤਨਖਾਹ ਦੀ ਕੋਈ ਵਿਵਸਥਾ ਨਹੀਂ ਹੈ, ਕਿਉਂਕਿ ਉੱਪ ਰਾਸ਼ਟਰਪਤੀ ਰਾਜ ਸਭਾ ਦੇ ਚੇਅਰਮੈਨ ਵੀ ਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਅਹੁਦੇ ਲਈ ਇਕ ਲੱਖ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਮਿਲਣਗੀਆਂ ਇਹ ਸਹੂਲਤਾਂ
ਉੱਪ ਰਾਸ਼ਟਰਪਤੀ ਨੂੰ ਰਹਿਮ ਲਈ ਉਨ੍ਹਾਂ ਨੂੰ ਇਕ ਫਰਨਿਸ਼ਡ ਹਾਊਸ ਦਿੱਤਾ ਜਾਂਦਾ ਹੈ, ਜੋ 6, ਮੌਲਾਨਾ ਆਜ਼ਾਦ ਰੋਡ 'ਤੇ ਸਥਿਤ ਹੈ।
ਉਨ੍ਹਾਂ ਨੂੰ ਮੁਫ਼ਤ ਮੈਡੀਕਲ ਸਹੂਲਤ ਅਤ ਟਰੈਵਲ ਸਹੂਲਤ ਮਿਲਦੀ ਹੈ। ਐੱਮ.ਪੀ. ਰਹਿੰਦੇ ਹੋਏ ਉਨ੍ਹਾਂ ਨੂੰ ਰਹਿਣ ਲਈ ਮੁਫ਼ਤ 'ਚ ਬੰਗਲਾ ਮਿਲਦਾ ਹੈ। ਉਨ੍ਹਾਂ ਨੂੰ ਘਰ/ਬੰਗਲੇ 'ਚ ਤਿੰਨ ਟੈਲੀਫੋਨ ਮਿਲਦੇ ਹਨ, ਜਿਨ੍ਹਾਂ 'ਚੋਂ ਇਕ ਫੋਨ ਉਨ੍ਹਾਂ ਦੇ ਦਫ਼ਤਰ 'ਚ ਜ਼ਰੂਰ ਹੋਣਾ ਚਾਹੀਦਾ। ਹਰ ਫੋਨ 'ਤੇ ਸਲਾਨਾ 50 ਹਜ਼ਾਰ ਲੋਕਲ ਕਾਲ ਮੁਫ਼ਤ ਮਿਲਦੀਆਂ ਹਨ। ਰਾਸ਼ਟਰਪਤੀ ਦੀ ਗੈਰ-ਮੌਜੂਦਗੀ 'ਚ ਉੱਪ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦੇ ਅਧਿਕਾਰ ਮਿਲ ਜਾਂਦੇ ਹਨ। ਜੇਕਰ ਉੱਪ ਰਾਸ਼ਟਰਪਤੀ ਕਿਸੇ ਵੀ ਸਥਿਤੀ 'ਚ ਰਾਸ਼ਟਰਪਤੀ ਦੇ ਕਰਤੱਵਾਂ ਨੂੰ ਨਿਭਾ ਰਿਹਾ ਹੈ ਤਾਂ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਹੀ ਤਨਖਾਹ ਅਤੇ ਵਿਸ਼ੇਸ਼ ਅਧਿਕਾਰ ਮਿਲਦੇ ਹਨ।
ਐੱਮ.ਪੀ. ਨੂੰ ਹਵਾਈ ਯਾਤਰਾ ਦਾ 25 ਫੀਸਦੀ ਹੀ ਦੇਣਾ ਪੈਂਦਾ ਹੈ। ਇਸ ਦੇ ਅਧੀਨ ਸੰਸਦ ਮੈਂਬਰ ਇਕ ਸਾਲ 'ਚ 34 ਹਵਾਈ ਯਾਤਰਾ ਕਰ ਸਕਦਾ ਹੈ। ਇਹ ਸਹੂਲਤ ਸੰਸਦ ਮੈਂਬਰ ਦੇ ਪਾਰਟਨਰ ਲਈ ਵੀ ਹੁੰਦੀ ਹੈ। ਇਸ ਤੋਂ ਇਲਾਵਾ ਦਫ਼ਤਰ ਨਾਲ ਸੰਬੰਧਤ ਕੰਮ ਲਈ ਐੱਮ.ਪੀ. ਟਰੇਨ ਅਤੇ ਪਲੇਨ 'ਚ ਮੁਫ਼ਤ 'ਚ ਸਫ਼ਰ ਕਰ ਸਕਦੇ ਹਨ। ਦੇਸ਼ ਦੇ ਉੱਪ ਰਾਸ਼ਟਰਪਤੀ ਜਦੋਂ ਰਿਟਾਇਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੈਨਸ਼ਨ ਦੇ ਰੂਪ 'ਚ ਉਨ੍ਹਾਂ ਦੀ ਤਨਖਾਹ ਦਾ 50 ਫੀਸਦੀ ਮਿਲਦਾ ਹੈ। ਉੱਥੇ ਹੀ ਐੱਮ.ਪੀ. ਨੂੰ ਵੀ ਰਿਟਾਇਰਟਮੈਂਟ ਤੋਂ ਬਾਅਦ ਪੈਨਸ਼ਨ ਦੇ ਰੂਪ 'ਚ ਤਨਖਾਹ ਦਾ 50 ਫੀਸਦੀ ਮਿਲਦੇ ਹਨ। ਐੱਮ.ਪੀ. ਨੂੰ 45 ਹਜ਼ਾਰ ਰੁਪਏ ਦਾ ਅਲਾਊਂਸ ਆਪਣੇ ਖੇਤਰ 'ਚ ਕੰਮ ਕਰਨ ਲਈ ਵੀ ਮਿਲਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦਫ਼ਤਰ ਐਕਸਪੈਂਸ ਲਈ ਵੀ 45 ਹਜ਼ਾਰ ਰੁਪਏ ਮਿਲਦੇ ਹਨ, ਜਿਨ੍ਹਾਂ 'ਚੋਂ 15 ਹਜ਼ਾਰ ਰੁਪਏ ਸਟੇਸ਼ਨਰੀ 'ਤੇ ਖਰਚ ਕੀਤੇ ਜਾ ਸਕਦੇ ਹਨ ਅਤੇ 30 ਹਜ਼ਾਰ ਰੁਪਏ ਸਕੱਤਰੇਤ ਸਹਾਇਕਾਂ ਨੂੰ ਭੁਗਤਾਨ ਕਰਨ ਲਈ ਮਿਲਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 2 ਮੋਬਾਇਲ ਫੋਨ ਅਤੇ 3ਜੀ ਇੰਟਰਨੈੱਟ ਵੀ ਦਿੱਤਾ ਜਾਂਦਾ ਹੈ।


Related News