ਸਰਕਾਰੀ ਹਸਪਤਾਲ 'ਚ ਪਾਵਰ ਕੱਟ ਬਣਿਆ 'ਕਾਲ', ਵੈਂਟੀਲੇਟਰ 'ਤੇ ਤੜਫ਼-ਤੜਫ਼ 4 ਮਾਸੂਮਾਂ ਨੇ ਤੋੜਿਆ ਦਮ

Tuesday, Dec 06, 2022 - 10:16 AM (IST)

ਸਰਕਾਰੀ ਹਸਪਤਾਲ 'ਚ ਪਾਵਰ ਕੱਟ ਬਣਿਆ 'ਕਾਲ', ਵੈਂਟੀਲੇਟਰ 'ਤੇ ਤੜਫ਼-ਤੜਫ਼ 4 ਮਾਸੂਮਾਂ ਨੇ ਤੋੜਿਆ ਦਮ

ਅੰਬਿਕਾਪੁਰ- ਛੱਤੀਸਗੜ੍ਹ ਵਿਚ ਸਰਗੁਜਾ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ ਵਿਚ ਸੋਮਵਾਰ ਨੂੰ 4 ਨਵ ਜਨਮੇ ਬੱਚਿਆ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਥੇ ਪਾਵਰ ਕੱਟ ਦੇ ਕਾਰਨ ਵੈਂਟੀਲੇਟਰ 2 ਘੰਟਿਆਂ ਤੱਕ ਬੰਦ ਰਿਹਾ, ਜਿਸ ਕਾਰਨ ਬੱਚਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਸਰਗੁਜਾ ਮੈਡੀਕਲ ਕਾਲਜ ’ਚ ਬਿਜਲੀ ਚਲੀ ਗਈ ਸੀ। ਅਜਿਹੇ ’ਚ ਆਈ. ਸੀ. ਯੂ. ਵਰਗੀ ਜਗ੍ਹਾ ’ਤੇ ਵੀ ਜੈਨਰੇਟਰ ਨਹੀਂ ਚੱਲਿਆ ਅਤੇ ਬੱਤੀ ਬੰਦ ਹੋਣ ਦੀ ਕੀਮਤ 4 ਮਾਸੂਮਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ।

ਇਹ ਵੀ ਪੜ੍ਹੋ- SC ਨੇ ਨਕਲੀ ਸ਼ਰਾਬ ਦੀ ਵਿਕਰੀ ’ਤੇ ਪੰਜਾਬ ਸਰਕਾਰ ਨੂੰ ਪਾਈ ਝਾੜ, ਕਿਹਾ- ਇੰਝ ਤਾਂ ਨੌਜਵਾਨ ਖ਼ਤਮ ਹੋ ਜਾਣਗੇ

ਇਸ ਘਟਨਾ ਤੋਂ ਬਾਅਦ ਹਸਪਤਾਲ 'ਚ ਹਫੜਾ-ਦਫੜੀ ਮਚ ਗਈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਓਧਰ ਸਰਗੁਜਾ ਡੀ. ਸੀ. ਕੁੰਦਨ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੰਬਿਕਾਪੁਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਹਸਪਤਾਲ ਵਿਚ ਸਵੇਰੇ 5.30 ਤੋਂ 8.30 ਵਜੇ ਦਰਮਿਆਨ ਬੱਚਿਆਂ ਦੀ ਮੌਤ ਹੋਈ। ਕੁਮਾਰ ਨੇ ਕਿਹਾ ਕਿ ਜਿਨ੍ਹਾਂ 4 ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਹਾਲਤ ਗੰਭੀਰ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਬੱਚਿਆਂ ਦੀ ਮੌਤ ਤੋਂ ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਹਸਪਤਾਲ 'ਚ ਹੰਗਾਮਾ ਸ਼ੁਰੂ ਕਰ ਦਿੱਤਾ। ਰਿਸ਼ਤੇਦਾਰਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ।

ਇਹ ਵੀ ਪੜ੍ਹੋ- ਭੈਣ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢ ਸੜਕ ਕਿਨਾਰੇ ਸੁੱਟੀ ਲਾਸ਼, ਕੁੜੀ ਬੋਲੀ- ਮੇਰੀਆਂ ਅੱਖਾਂ ਸਾਹਮਣੇ ਹੋਇਆ ਕਤਲ

PunjabKesari

ਸੂਬੇ ਦੇ ਸਿਹਤ ਮੰਤਰੀ ਨੇ ਸਿਹਤ ਸਕੱਤਰ ਨੂੰ ਜਾਂਚ ਟੀਮ ਗਠਿਤ ਕਰਨ ਦੇ ਦਿੱਤੇ ਨਿਰਦੇਸ਼ 

ਇਸ ਘਟਨਾ 'ਤੇ ਇਕ ਬਿਆਨ ਦਿੰਦੇ ਹੋਏ ਰਾਜ ਦੇ ਸਿਹਤ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਦੇ ਅੰਬਿਕਾਪੁਰ ਮੈਡੀਕਲ ਕਾਲਜ ਦੇ ਐੱਸ.ਐੱਨ.ਸੀ.ਯੂ. ਵਾਰਡ 'ਚ ਬੀਤੀ ਰਾਤ 4 ਘੰਟੇ ਬਿਜਲੀ ਦੇ ਕੱਟ ਲੱਗਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। ਮੈਂ ਸਿਹਤ ਸਕੱਤਰ ਨੂੰ ਜਾਂਚ ਟੀਮ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਧੇਰੇ ਜਾਣਕਾਰੀ ਲੈਣ ਲਈ ਅੰਬਿਕਾਪੁਰ ਹਸਪਤਾਲ ਜਾ ਰਹੇ ਹਾਂ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ- 13 ਸਾਲਾ ਬੱਚੇ ਦੇ ਢਿੱਡ ’ਚੋਂ ਨਿਕਲਿਆ 13 ਕਿਲੋਗ੍ਰਾਮ ਦਾ ਟਿਊਮਰ, ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ


author

Tanu

Content Editor

Related News