ਰਾਜ ਸਭਾ 'ਚ ਭਾਵੁਕ ਹੋਏ ਨਾਇਡੂ, ਕਿਹਾ- ਲੋਕਤੰਤਰ ਦੇ ਸਰਵਉੱਚ ਮੰਦਰ ਦੀ ਪਵਿੱਤਰਤਾ ਭੰਗ ਕੀਤੀ ਗਈ

08/11/2021 2:33:52 PM

ਨਵੀਂ ਦਿੱਲੀ- ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਸਦਨ 'ਚ ਮੰਗਲਵਾਰ ਨੂੰ ਵਿਰੋਧੀ ਦਲ ਦੇ ਕੁਝ ਮੈਂਬਰਾਂ ਵਲੋਂ ਹੰਗਾਮਾ ਕਰਨ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਆਪਣਾ ਬਿਆਨ ਖੜ੍ਹੇ ਹੋ ਕੇ ਪੜ੍ਹਿਆ ਅਤੇ ਇਸ ਦੌਰਾਨ ਉਹ ਕਾਫ਼ੀ ਭਾਵੁਕ ਹੋ ਗਏ। ਨਾਇਡੂ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਮੰਗਲਵਾਰ ਨੂੰ ਹੋਈ ਘਟਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਮਾਨਸੂਨ ਸੈਸ਼ਨ ਦੌਰਾਨ ਕੁਝ ਮੈਂਬਰਾਂ 'ਚ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਹੋਈ ਹੈ ਜੋ ਦੁਖਦ ਹੈ। ਕਿਸੇ ਵੀ ਪਵਿੱਤਰ ਸਥਾਨ ਦੀ ਮਾਣਹਾਨੀ ਗਲਤ ਹੈ। ਮੰਦਰ ਦਾ ਗਰਭਗ੍ਰਹਿ ਬਹੁਤ ਮਹੱਤਵਪੂਰਨ ਹੁੰਦਾ ਹੈ। ਲੋਕਤੰਤਰ 'ਚ ਇਹ ਸਦਨ ਵੀ ਇਕ ਮੰਦਰ ਦੇ ਸਮਾਨ ਹੈ। ਇੱਥੇ ਜਨਰਲ ਸਕੱਤਰ ਅਤੇ ਰਿਪੋਰਟਰ ਬੈਠਦੇ ਹਨ। ਮੰਗਲਵਾਰ ਨੂੰ ਕੁਝ ਮੈਂਬਰਾਂ ਨੇ ਇੱਥੇ ਗਲਤ ਕੰਮ ਕੀਤਾ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਅਫ਼ਸੋਸ ਜ਼ਾਹਰ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਉਹ ਸੌਂ ਨਹੀਂ ਸਕੇ, ਕਿਉਂਕਿ ਲੋਕਤੰਤਰ ਦੇ ਸਰਵਉੱਚ ਮੰਦਰ ਦੀ ਪਵਿੱਤਰਤਾ ਭੰਗ ਕੀਤੀ ਗਈ। ਸੰਸਦ ਲੋਕਤੰਤਰ ਦਾ ਸਰਵਉੱਚ ਮੰਦਰ ਹੁੰਦਾ ਹੈ ਅਤੇ ਇਸ ਦੀ ਪਵਿੱਤਰਤਾ 'ਤੇ ਖਰੋਚ ਨਹੀਂ ਆਉਣ ਦੇਣੀ ਚਾਹੀਦੀ। 

ਇਹ ਵੀ ਪੜ੍ਹੋ : ਮਾਨਸੂਨ ਸੈਸ਼ਨ: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਸਿਰਫ਼ 22 ਫ਼ੀਸਦੀ ਹੋਇਆ ਕੰਮਕਾਜ

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਵਿਰੋਧੀ ਦਲਾਂ ਦੇ ਮੈਂਬਰ ਖੇਤੀ ਕਾਨੂੰਨਾਂ ਅਤੇ ਪੈਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਹੰਗਾਮਾ ਕਰ ਰਹੇ ਸਨ। ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਤ੍ਰਿਣਮੂਲ ਕਾਂਗਰਸ ਦ ਮੌਸਮ ਨੂਰ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸ਼ਿਵਦਾਸਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਨੇ ਵਿਸਵਮ ਨੇ ਜਨਰਲ ਸਕੱਤਰ ਦੇ ਮੇਜ 'ਤੇ ਬੈਠ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਮੈਂਬਰ ਮੇਜ ਵੀ ਵਜਾ ਰਹੇ ਸਨ। ਹੋਰ ਮੈਂਬਰ ਰੌਲਾ ਪਾ ਰਹੇ ਸਨ। ਇਸ ਤੋਂ ਪਹਿਲਾਂ ਕਾਂਗਰਸ ਦੇ ਰਿਪੁਨ ਬੋਰਾ, ਦੀਪੇਂਦਰ ਹੁੱਡਾ ਅਤੇ ਕਾਂਗਰਸ ਦੇ ਰਾਜਮਣੀ ਪਟੇਲ ਵੀ ਮੇਜ 'ਤੇ ਖੜ੍ਹੇ ਹੋ ਗਏ ਸਨ ਅਤੇ ਕਾਲੇ ਕੱਪੜੇ ਲਹਿਰਾਏ ਅਤੇ ਕੁਝ ਦਸਤਾਵੇਜ਼ ਸੁੱਟੇ।

ਇਹ ਵੀ ਪੜ੍ਹੋ : ਹੈਰਾਨੀਜਨਕ : ਪੜ੍ਹਾਈ ਕਰਨ ਲਈ ਕਿਹਾ ਤਾਂ 15 ਸਾਲਾ ਧੀ ਨੇ ਮਾਂ ਨੂੰ ਦਿੱਤੀ ਰੂਹ ਕੰਬਾਊ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News