ਸ਼ਾਕਾਹਾਰੀ ਲੋਕਾਂ ਤੇ O-ਬਲੱਡ ਗਰੁੱਪ ਵਾਲਿਆਂ ਨੂੰ ਕੋਰੋਨਾ ਦਾ ਖਤਰਾ ਘੱਟ
Tuesday, Apr 27, 2021 - 04:13 AM (IST)
ਵਾਸ਼ਿੰਗਟਨ/ਨਵੀਂ ਦਿੱਲੀ - ਦੁਨੀਆ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਹਾਹਾਕਾਰ ਮਚਿਆ ਹੋਇਆ ਹੈ। ਮੁਲਕ ਵਿਚ ਹਰ ਰੋਜ਼ ਨਵੇਂ ਮਾਮਲੇ ਅਤੇ ਮੌਤਾਂ ਦਾ ਸਿਲਸਿਲਾ ਰਿਕਾਰਡ ਬਣਾ ਰਿਹਾ ਹੈ। ਇਸ ਵਿਚਾਲੇ ਕੌਂਸਲ ਆਫ ਸਾਇੰਟੇਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀ. ਐੱਸ. ਆਈ. ਆਰ.) ਨੇ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਮੋਕਿੰਗ (ਤੰਬਾਕੂਨੋਸ਼ੀ) ਕਰਨ ਵਾਲਿਆਂ, ਸ਼ਾਕਾਹਾਰੀਆਂ ਅਤੇ ਓ-ਬਲੱਡ ਗਰੁੱਪ ਵਾਲੇ ਲੋਕਾਂ ਵਿਚ ਕੋਰੋਨਾ ਤੋਂ ਇਨਫੈਕਟਡ ਹੋਣ ਦਾ ਖਤਰਾ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ - US-Mexico Border 'ਤੇ ਬਣੀ ਕੰਧ ਨੂੰ ਲੋਕ 5 ਡਾਲਰ ਦੀ ਪੌੜੀ ਲਾ ਕੇ ਕਰ ਰਹੇ ਪਾਰ
140 ਸਾਇੰਸਦਾਨਾਂ ਨੇ ਕਰੀਬ 40 ਸੰਸਥਾਵਾਂ ਵਿਚ ਸੀਰੋ ਸਰਵੇਖਣ 'ਤੇ ਜਾਣਕਾਰੀ ਦਿੱਤੀ ਹੈ। ਸੀਰੋ ਰਿਪੋਰਟ ਵਿਚ ਆਖਿਆ ਗਿਆ ਹੈ ਕਿ 10,427 ਲੋਕਾਂ ਵਿਚੋਂ 1058 (10.14 ਫੀਸਦੀ) ਵਿਚ ਕੋਰੋਨਾ ਵਾਇਰਸ ਦੇ ਪ੍ਰਤੀ ਐਂਟੀਬਾਡੀ ਸੀ। ਉਥੇ ਮਹਾਰਾਸ਼ਟਰ ਵਿਚ ਬੀ. ਐੱਮ. ਸੀ. ਨੇ ਮੁੰਬਈ ਵਿਚ ਤੀਜੀ ਵਾਰ ਸੀਰੋ ਸਰਵੇਖਣ ਕਰਾਇਆ ਹੈ। ਇਸ ਵਿਚ ਪਤਾ ਲੱਗਾ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਕੋਰੋਨਾ ਨਾਲ ਲੜਣ ਲਈ ਜ਼ਿਆਦਾ ਐਂਟੀਬਾਡੀ ਹੈ।
ਇਹ ਵੀ ਪੜ੍ਹੋ - ਔਰਤਾਂ ਨੇ ਬਦਲਿਆ ਇਤਿਹਾਸ, ਅਮਰੀਕਾ 'ਚ ਪਹਿਲੀ ਵਾਰ ਪੂਰੀ ਕੀਤੀ 'ਮਰੀਨ ਟ੍ਰੇਨਿੰਗ'
ਉਥੇ ਹੀ ਕੋਰੋਨਾ ਦੀ ਨਵੀਂ ਲਹਿਰ ਕਾਰਣ ਭਾਰਤ ਸਣੇ ਕਈ ਮੁਲਕ ਇਸ ਦਾ ਸਾਹਮਣਾ ਕਰ ਰਹੇ ਹਨ ਪਰ ਭਾਰਤ ਇਸ ਵੇਲੇ ਕੋਰੋਨਾ ਮਹਾਮਾਰੀ ਦੇ ਹਾਟਸਪਾਟ ਬਣਿਆ ਹੋਇਆ ਹੈ। ਭਾਰਤ ਵਿਚ ਸੋਮਵਾਰ ਕੋਰੋਨਾ ਦੇ 3.52 ਲੱਖ ਤੋਂ ਵਧ ਮਾਮਲੇ ਸਾਹਮਣੇ ਆਏ ਅਤੇ 2812 ਲੋਕਾਂ ਦੀ ਮੌਤ ਦਰਜ ਕੀਤੀ ਗਈ। ਉਥੇ ਹੀ ਭਾਰਤ ਵਿਚ ਹੁਣ ਤੱਕ 28 ਲੱਖ ਤੋਂ ਵਧ ਮਾਮਲੇ ਐਕਟਿਵ ਹਨ ਜਦਕਿ 1.43 ਕਰੋੜ ਲੋਕ ਸਿਹਤਯਾਬ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 1.95 ਲੱਖ ਤੋਂ ਵਧ ਹੈ। ਉਥੇ ਦੂਜੇ ਪਾਸੇ ਹਸਪਤਾਲਾਂ ਵਿਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਭਾਰੀ ਕਮੀ ਦੇਖੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਮਹਾਮਾਰੀ ਨਾਲ ਲੜਣ ਲਈ ਕਈ ਮੁਲਕਾਂ ਵੱਲੋਂ ਭਾਰਤ ਦੀ ਮਦਦ ਕੀਤੀ ਜਾ ਰਹੀ ਹੈ
ਇਹ ਵੀ ਪੜ੍ਹੋ - ਭਾਰਤ 'ਚ ਕੋਰੋਨਾ ਕਾਰਣ ਹਾਲਾਤ 'ਦਿਲ ਦਹਿਲਾ ਦੇਣ ਵਾਲੇ' : WHO