ਸਬਜ਼ੀ ਵੇਚਣ ਵਾਲਾ ਬਣਿਆ ਸਾਈਬਰ ਕ੍ਰਿਮੀਨਲ, 6 ਮਹੀਨਿਆਂ 'ਚ ਬਣਿਆ ਕਰੋੜਪਤੀ

11/04/2023 2:27:02 PM

ਗੁਰੂਗ੍ਰਾਮ- ਗੁਰੂਗ੍ਰਾਮ 'ਚ ਇਕ 27 ਸਾਲਾ ਵਿਅਕਤੀ ਨੂੰ ਸਾਈਬਰ ਧੋਖਾਧੜੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਲੋਕਾਂ ਨੂੰ ਵਰਕ ਫਰਾਮ ਹੋਮ ਤੋਂ ਪੈਸੇ ਕਮਾਉਣ ਦਾ ਲਾਲਚ ਦੇ ਕੇ ਕਰੀਬ 21 ਕਰੋੜ ਰੁਪਏ ਠੱਗ ਲਏ। ਦੋਸ਼ੀ ਆਨਲਾਈਨ ਠੱਗੀ ਤੋਂ ਪਹਿਲਾਂ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਧੰਦਾ ਬੰਦ ਹੋਣ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਅਪਰਾਧ ਦੀ ਦੁਨੀਆ 'ਚ ਪੈਰ ਰੱਖਿਆ। ਦੋਸ਼ੀ ਦੀ ਪਛਾਣ ਸੈਕਟਰ-9 ਦੇ ਰਹਿਣ ਵਾਲੇ ਰਿਸ਼ਭ ਸ਼ਰਮਾ ਵਜੋਂ ਹੋਈ ਹੈ। ਉਸ ਦੇ ਉੱਪਰ 10 ਸੂਬਿਆਂ 'ਚ ਧੋਖਾਧੜੀ ਦੇ 37 ਮਾਮਲੇ ਦਰਜ ਹਨ। ਇਸ ਤੋਂ ਇਲਾਵਾ 855 ਹੋਰ ਮਾਮਲਿਆਂ 'ਚ ਸਹਿ-ਦੋਸ਼ੀ ਹੈ। ਜਾਣਕਾਰੀ ਅਨੁਸਾਰ ਉੱਤਰਾਖੰਡ ਦੀ ਪੁਲਸ ਟੀਮ ਨੇ 28 ਅਕਤੂਬਰ ਨੂੰ ਬੈਂਕ ਖਾਤਿਆਂ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਉਸ ਨੇ ਪੀੜਤਾਂ ਨੂੰ ਪੈਸੇ ਟਰਾਂਸਫਰ ਕਰਨ ਲਈ ਉਪਲੱਬਧ ਕਰਵਾਏ ਸਨ। ਪੁਲਸ ਇਸ ਦੋਸ਼ ਦੀ ਵੀ ਜਾਂਚ ਕਰ ਰਹੀ ਹੈ ਕਿ ਰਿਸ਼ਭ ਵਿਦੇਸ਼ ਸਥਿਤ ਕਾਰਟੇਲ ਲਈ ਕੰਮ ਕਰਦਾ ਸੀ ਅਤੇ ਹਵਾਲਾ ਤੇ ਕ੍ਰਿਪਟੋਕਰੰਸੀ ਰਾਹੀਂ ਚੀਨ, ਸਿੰਗਾਪੁਰ ਅਤੇ ਹਾਂਗਕਾਂਗ ਵਰਗੇ ਦੇਸ਼ਾਂ ਨੂੰ ਪੈਸਾ ਭੇਜਦਾ ਸੀ। ਉਸ ਨੇ ਸਿਰਫ਼ 6 ਮਹੀਨਿਆਂ ਅੰਦਰ ਹੀ ਧੋਖਾਧੜੀ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਅਤੇ 21 ਕਰੋੜ ਰੁਪਏ ਜਮ੍ਹਾ ਕਰ ਲਏ। ਇਸ 'ਚੋਂ ਜ਼ਿਆਦਾਤਰ ਰਕਮ ਅੰਤਰਰਾਸ਼ਟਰੀ ਗਿਰੋਹਾਂ ਤੋਂ ਕਮਾਏ ਗਏ ਮੋਟੇ ਕਮਿਸ਼ਨ ਤੋਂ ਆਏ ਸਨ।

ਇਹ ਵੀ ਪੜ੍ਹੋ : PM ਮੋਦੀ ਨੇ ਆਕਾਂਸ਼ਾ ਨਾਲ ਕੀਤਾ ਵਾਅਦਾ ਨਿਭਾਇਆ, ਚਿੱਠੀ ਲਿਖ ਕੀਤਾ ਵਿਸ਼ੇਸ਼ ਧੰਨਵਾਦ

ਪੁਲਸ ਤੋਂ ਮਿਲੀ ਜਾਣਾਕਰੀ ਅਨੁਸਾਰ, ਕੁਝ ਸਾਲ ਪਹਿਲੇ ਉਹ ਫਰੀਦਾਬਾਦ 'ਚ ਸਬਜ਼ੀਆਂ ਅਤੇ ਫ਼ਲ ਵੇਚਣ ਦਾ ਕੰਮ ਕਰਦਾ ਸੀ। ਕੋਰੋਨਾ ਦੌਰਾਨ ਹੋਰ ਵਪਾਰੀਆਂ ਦੀ ਤਰ੍ਹਾਂ ਉਸ ਨੂੰ ਵੀ ਭਾਰੀ ਨੁਕਸਾਨ ਹੋਇਆ ਅਤੇ ਉਸ ਨੂੰ ਇਹ ਕਾਰੋਬਾਰ ਬੰਦ ਕਰਨਾ ਪਿਆ। ਇਸ ਤੋਂ ਬਾਅਦ ਉਸ ਨੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਫਰਕ ਫਰਾਮ ਹੋਮ 'ਤੇ ਕੰਮ ਕੀਤਾ। ਇਸ ਦੌਰਾਨ ਉਸ ਦੀ ਮੁਲਾਕਾਤ ਇਕ ਪੁਰਾਣੇ ਦੋਸਤ ਨਾਲ ਹੋਈ, ਜੋ ਪਹਿਲਾਂ ਤੋਂ ਹੀ ਆਨਲਾਈਨ ਧੋਖਾਧੜੀ 'ਚ ਸ਼ਾਮਲ ਸੀ। ਇਸ ਮਾਮਲੇ 'ਚ ਦੇਹਰਾਦੂਨ ਦੇ ਡੀ.ਸੀ.ਪੀ. (ਸਾਈਬਰ ਪੁਲਸ) ਅੰਕੁਸ਼ ਮਿਸ਼ਰਾ ਨੇ ਕਿਹਾ ਕਿ ਦੋਸ਼ੀ ਨੇ 6 ਮਹੀਨਿਆਂ 'ਚ ਹੀ ਧੋਖਾਧੜੀ ਦੌਰਾਨ 21 ਕਰੋੜ ਰੁਪਏ ਕਮਾ ਲਏ। ਆਨਲਾਈਨ ਧੋਖਾਧੜੀ ਲਈ ਰਿਸ਼ਭ ਨੂੰ ਉਸ ਦੇ ਦੋਸਤ ਨੇ ਫੋਨ ਕਰਨ ਲਈ ਫੋਨ ਨੰਬਰਾਂ ਦਾ ਇਕ ਡਾਟਾਬੇਸ ਅਤੇ ਲੋਕਾਂ ਨੂੰ ਨੌਕਰੀ ਦੀ ਪੇਸ਼ਕਸ਼ ਲਈ ਮਨਾਉਣ ਦੇ ਟਿਪਸ ਪ੍ਰਦਾਨ ਕੀਤੇ। ਰਿਸ਼ਭ ਦਾ ਆਖ਼ਰੀ ਸ਼ਿਕਾਰ ਦੇਹਰਾਦੂਨ ਦਾ ਇਕ ਬਿਜ਼ਨੈੱਸਮੈਨ ਸੀ, ਜਿਸ ਨਾਲ 20 ਲੱਖ ਰੁਪਏ ਦੀ ਠੱਗੀ ਹੋਈ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News