ਕਸ਼ਮੀਰ ਦੇ ''ਮਿੰਨੀ ਪੰਜਾਬ'' ’ਚ ਸਬਜ਼ੀਆਂ ਦੀ ਭਰਪੂਰ ਪੈਦਾਵਾਰ, ਬਦਲੀ ਪਿੰਡ ਵਾਸੀਆਂ ਦੀ ਕਿਸਮਤ

06/20/2022 12:52:34 PM

ਕਸ਼ਮੀਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਬਡਗਾਮ ਜ਼ਿਲ੍ਹਿਆਂ ਦੀ ਸਰਹੱਦ 'ਤੇ ਸਥਿਤ ਇਕ ਛੋਟੇ ਜਿਹੇ ਪਿੰਡ ਬੋਗਾਮ ਨੂੰ ਉੱਚ ਗੁਣਵੱਤਾ ਵਾਲੀਆਂ ਸਬਜ਼ੀਆਂ ਲਈ "ਮਿੰਨੀ ਪੰਜਾਬ" ਵਜੋਂ ਜਾਣਿਆ ਜਾਂਦਾ ਹੈ। ਸਥਾਨਕ ਮੰਗਾਂ ਨੂੰ ਪੂਰਾ ਕਰਨ ਤੋਂ ਇਲਾਵਾ ਪਿੰਡ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸਬਜ਼ੀਆਂ ਨਾਲ ਭਰੇ ਟਰੱਕ ਉੱਤਰੀ ਭਾਰਤ ਦੇ ਵੱਖ ਸ਼ਹਿਰਾਂ ’ਚ ਪਹੁੰਚਦੇ ਹਨ, ਜਿਸ ਨਾਲ ਪਿੰਡ ਵਾਸੀਆਂ ਦੀ ਕਿਸਮਤ ਬਦਲ ਜਾਂਦੀ ਹੈ।

PunjabKesari

ਸ਼੍ਰੀਨਗਰ ਸ਼ਹਿਰ ਤੋਂ 17 ਕਿਲੋਮੀਟਰ ਦੂਰ ਇਸ ਖੂਬਸੂਰਤ ਪਿੰਡ 'ਚ ਸਥਾਨਕ ਅਤੇ ਗੈਰ-ਸਥਾਨਕ ਮਜ਼ਦੂਰ ਤਾਜ਼ੀਆਂ ਸਬਜ਼ੀਆਂ ਜਿਵੇਂ ਕਿ ਹਰੇ ਕੋਲਾਰਡ (ਹਾਖ), ਫੁੱਲਗੋਭੀ, ਬੈਂਗਣ, ਮੂਲੀ, ਸ਼ਿਮਲਾ ਮਿਰਚ, ਲਸਣ, ਖੀਰਾ, ਪਾਲਕ, ਗਾਜਰ ਅਤੇ ਵੱਖ-ਵੱਖ ਕਿਸਮਾਂ ਦੀ ਪੈਕਿੰਗ 'ਚ ਰੁੱਝੇ ਹੋਏ ਹਨ। ਮਟਰਾਂ ਦੀਆਂ ਵੱਡੀਆਂ ਬੋਰੀਆਂ ’ਚ ਜੋ ਹਰ ਰੋਜ਼ ਸਥਾਨਕ ਮੰਡੀਆਂ ਦੇ ਨਾਲ-ਨਾਲ ਸੂਬੇ ਤੋਂ ਬਾਹਰ ਵੀ ਭੇਜੀਆਂ ਜਾਂਦੀਆਂ ਹਨ। ਇਕ ਪਿੰਡ ਵਾਸੀ ਮੁਹੰਮਦ ਸਦੀਕ ਨੇ ਕਿਹਾ ਕਿ ਸਾਡੇ ਲਈ ਇਹ ਸਬਜ਼ੀਆਂ ਨਕਦੀ ਫਸਲਾਂ ਹਨ, ਜੋ ਸਾਨੂੰ ਸਾਲ ਭਰ ਪੈਸੇ ਦਿੰਦੀਆਂ ਹਨ। ਇਕ ਔਸਤ ਪਰਿਵਾਰ ਸਬਜ਼ੀਆਂ ਵੇਚ ਕੇ 1.5 ਤੋਂ 2.5 ਲੱਖ ਰੁਪਏ ਕਮਾ ਕਮਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਪਿੰਡ ਵਾਸੀ ਸੇਬ ਅਤੇ ਝੋਨੇ ਦੀ ਬਜਾਏ ਸਬਜ਼ੀਆਂ ਦੀ ਖੇਤੀ ਕਰਨਾ ਪਸੰਦ ਕਰਦੇ ਹਨ ਕਿਉਂਕਿ ਉਹ ਸਬਜ਼ੀਆਂ ਨੂੰ ਇਕ ਚੰਗੀ ਨਕਦੀ ਫਸਲ ਵਜੋਂ ਦੇਖਦੇ ਹਨ। ਕੁਝ ਸਬਜ਼ੀਆਂ ਦੀ ਖੇਤੀ ਤੋਂ 5 ਲੱਖ ਤੋਂ ਵੱਧ ਕਮਾ ਲੈਂਦੇ ਹਨ।

PunjabKesari

2011 ਦੀ ਜਨਗਣਨਾ ਮਤਾਬਕ ਬੋਗਾਮ ਬਟ ਪੋਰਾ ਪਿੰਡ ਬਡਗਾਮ ਜ਼ਿਲ੍ਹੇ ਦੀ ਚਦੂਰਾ ਤਹਿਸੀਲ ਵਿਚ ਸਥਿਤ ਹੈ, ਜਿਸ ਦਾ ਕੁੱਲ ਭੂਗੋਲਿਕ ਖੇਤਰ 258.6 ਹੈਕਟੇਅਰ ਹੈ ਅਤੇ ਇਸ ਦੀ ਕੁੱਲ ਆਬਾਦੀ 3,742 ਹੈ। ਸਥਾਨਕ ਲੋਕਾਂ ਤੋਂ ਇਲਾਵਾ ਬਹੁਤ ਸਾਰੇ ਗੈਰ-ਸਥਾਨਕ ਲੋਕ ਜ਼ਿਆਦਾਤਰ ਬਿਹਾਰ ਅਤੇ ਉੱਤਰੀ ਭਾਰਤੀ ਸੂਬਿਆਂ ਤੋਂ ਸਬਜ਼ੀ ਦੇ ਖੇਤਾਂ ’ਚ ਕੰਮ ਕਰਦੇ ਦੇਖੇ ਜਾ ਸਕਦੇ ਹਨ। ਇਕ ਮਜ਼ਦੂਰ ਨੇ ਕਿਹਾ ਕਿ ਅਸੀਂ ਨੇੜਲੇ ਖੇਤਾਂ ਤੋਂ ਸਬਜ਼ੀਆਂ ਲਿਆਉਂਦੇ ਹਾਂ ਅਤੇ ਫਿਰ ਧੋਣ ਤੋਂ ਬਾਅਦ ਉਨ੍ਹਾਂ ਨੂੰ ਪੋਲੀਥੀਨ ਅਤੇ ਬੋਰੀਆਂ ’ਚ ਪੈਕ ਕਰਦੇ ਹਾਂ। 

ਇਕ ਹੋਰ ਸਬਜ਼ੀ ਉਤਪਾਦਕ ਮੁਹੰਮਦ ਸੁਲਤਾਨ ਨੇ ਕਿਹਾ ਕਿ ਕੁਝ ਘਰਾਂ ਲਈ ਸਬਜ਼ੀਆਂ ਦੀ ਖੇਤੀ ਹੀ ਉਨ੍ਹਾਂ ਦੀ ਆਮਦਨ ਦਾ ਇਕੋ ਇਕ ਸਾਧਨ ਹੈ। ਪਹਿਲਾਂ ਬਹੁਤ ਘੱਟ ਲੋਕ ਦਾ ਝੁਕਾਅ ਸਬਜ਼ੀਆਂ ਦੀ ਖੇਤੀ ਵੱਲ ਸੀ ਪਰ ਜਦੋਂ ਲੋਕਾਂ ਨੇ ਚੰਗਾ ਪੈਸਾ ਕਮਾਉਣਾ ਸ਼ੁਰੂ ਕੀਤਾ ਤਾਂ ਵਧੇਰੇ ਲੋਕ ਸਬਜ਼ੀਆਂ ਦੀ ਖੇਤੀ ਕਰਨ ਲੱਗ ਪਏ। ਇੱਥੋਂ ਤੱਕ ਕਿ ਪਿੰਡ ਵਾਸੀਆਂ ਨੇ ਸਰਦੀਆਂ ਦੇ ਮਹੀਨਿਆਂ ਵਿਚ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਗ੍ਰੀਨ ਹਾਊਸ ਤੈਅ ਕੀਤੇ ਹਨ। ਅਸੀਂ ਹਰ ਤਰ੍ਹਾਂ ਦੀਆਂ ਸਬਜ਼ੀਆਂ ਦੀ ਖੇਤੀ ਕਰਦੇ ਹਾਂ ਅਤੇ ਹਰ ਫ਼ਸਲ ਤਿੰਨ ਮਹੀਨਿਆਂ ’ਚ ਤਿਆਰ ਹੋ ਜਾਂਦੀ ਹੈ। ਇੱਥੋਂ ਦੇ ਲੋਕ ਬਾਗਬਾਨੀ ਜਾਂ ਹੋਰ ਖੇਤੀ ਸਬੰਧੀ ਹੋਰ ਗਤੀਵਿਧੀਆਂ ਨੂੰ ਤਰਜੀਹ ਨਹੀਂ ਦਿੰਦੇ ਕਿਉਂਕਿ ਸਬਜ਼ੀਆਂ ਦਾ ਉਦਯੋਗ ਵਧ-ਫੁਲ ਰਿਹਾ ਹੈ ਅਤੇ ਬਾਜ਼ਾਰ ਵਿਚ ਭਾਅ ਆਕਰਸ਼ਕ ਹਨ। 


Tanu

Content Editor

Related News