ਦੋ ਰਾਸ਼ਟਰ ਦੀ ਗੱਲ ਸਭ ਤੋਂ ਪਹਿਲਾਂ ਵੀਰ ਸਾਵਰਕਰ ਨੇ ਕੀਤੀ ਸੀ: ਬਘੇਲ

2021-10-13T22:12:19.907

ਰਾਏਪੁਰ - ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਵੀਰ ਸਾਵਰਕਰ ਨੇ ਸਾਲ 1925 ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੰਗਰੇਜਾਂ ਦੇ 'ਫੂਟ ਡਾਲੋ ਰਾਜ ਕਰੋ' ਦੇ ਏਜੰਡੇ 'ਤੇ ਕੰਮ ਕੀਤਾ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਦੋ ਰਾਸ਼ਟਰ ਦੀ ਗੱਲ ਕਹੀ ਸੀ। ਰਾਜਧਾਨੀ ਰਾਏਪੁਰ ਦੇ ਹੈਲੀਪੈਡ 'ਤੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਬਘੇਲ ਨੇ ਇਹ ਗੱਲ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਉਸ ਟਿੱਪਣੀ  ਦੇ ਸੰਬੰਧ ਵਿੱਚ ਕਹੀ ਜਿਸ ਵਿੱਚ ਕਿਹਾ ਗਿਆ ਹੈ ਕਿ ਮਹਾਤਮਾ ਗਾਂਧੀ ਦੀ ਅਪੀਲ 'ਤੇ ਸਾਵਰਕਰ ਨੇ ਦਇਆ ਪਟੀਸ਼ਨ ਦਿੱਤੀ ਸੀ।

ਇਹ ਵੀ ਪੜ੍ਹੋ - ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ 'ਚ ਦਾਖਲ

ਬਘੇਲ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਇੱਕ ਗੱਲ ਦੱਸੋ। ਮਹਾਤਮਾ ਗਾਂਧੀ ਉਸ ਸਮੇਂ ਕਿੱਥੇ ਵਰਧਾ ਵਿੱਚ ਸਨ, ਅਤੇ ਇਹ (ਵੀਰ ਸਾਵਰਕਰ) ਕਿੱਥੇ ਸੈਲਿਉਲਰ ਜੇਲ੍ਹ ਵਿੱਚ ਸਨ। ਇਨ੍ਹਾਂ ਦਾ ਸੰਪਰਕ ਕਿਵੇਂ ਹੋ ਸਕਦਾ ਹੈ। ਜੇਲ੍ਹ ਵਿੱਚ ਰਹਿ ਕੇ ਹੀ ਉਨ੍ਹਾਂ ਨੇ ਦਇਆ ਪਟੀਸ਼ਨ ਮੰਗੀ ਅਤੇ ਇੱਕ ਵਾਰ ਨਹੀਂ ਅੱਧਾ ਦਰਜਨ ਵਾਰ ਉਨ੍ਹਾਂ ਨੇ ਮੰਗੀ। ਇੱਕ ਗੱਲ ਹੋਰ ਹੈ ਸਾਵਰਕਰ ਨੇ ਮੁਆਫੀ ਮੰਗਣ ਤੋਂ ਬਾਅਦ ਉਹ ਪੂਰੀ ਜ਼ਿੰਦਗੀ ਅੰਗਰੇਜਾਂ ਦੇ ਨਾਲ ਰਹੇ। ਉਸ ਦੇ ਖ਼ਿਲਾਫ਼ ਇੱਕ ਸ਼ਬਦ ਨਹੀਂ ਬੋਲੇ। ਸਗੋਂ ਜੋ ਅੰਗਰੇਜਾਂ ਦਾ ਏਜੰਡਾ ਹੈ ‘ਫੂਟ ਡਾਲੋ ਰਾਜ ਕਰੋ‘। ਉਸ ਏਜੰਡੇ 'ਤੇ ਕੰਮ ਕਰਦੇ ਰਹੇ।

ਇਹ ਵੀ ਪੜ੍ਹੋ - ਜੰਮੂ-ਕਸ਼ਮੀਰ ਦੇ ਅਬਰਾਰ ਦੀ ਕਹਾਣੀ, ਜਿਸ ਨੇ 400 ਮੀਟਰ ਦੀ ਨੈਸ਼ਨਲ ਦੌੜ 'ਚ ਬਣਾਇਆ ਰਿਕਾਰਡ

ਮੁੱਖ ਮੰਤਰੀ ਨੇ ਕਿਹਾ ਕਿ ਸਾਲ 1925 ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੋ ਰਾਸ਼ਟਰ ਦੀ ਜਿਹੜੀ ਗੱਲ ਹੈ ਉਸ ਨੂੰ ਸਭ ਤੋਂ ਪਹਿਲਾਂ ਸਾਵਰਕਰ ਨੇ ਹੀ ਕੀਤੀ ਸੀ। ਇਹ ਜੋ ਪਾਕਿਸਤਾਨ ਅਤੇ ਭਾਰਤ ਦੀ ਗੱਲ ਹੈ, ਉਸ ਨੂੰ ਸਾਵਰਕਰ ਨੇ 1925 ਵਿੱਚ ਕਹੀ ਸੀ। ਦੇਸ਼ ਦੀ ਵੰਡ ਦਾ ਪ੍ਰਸਤਾਵ ਸਾਵਰਕਰ ਨੇ ਰੱਖਿਆ ਸੀ ਅਤੇ ਉਸ ਤੋਂ ਬਾਅਦ ਮੁਸਲਮਾਨ ਲੀਗ ਨੇ 1937 ਵਿੱਚ ਇੱਕ ਪ੍ਰਸਤਾਵ ਪਾਸ ਕੀਤਾ। ਦੋਵੇਂ ਜੋ ਫਿਰਕੂ ਤਾਕਤਾਂ ਹਨ, ਉਨ੍ਹਾਂ ਨੇ 1947 ਵਿੱਚ ਦੇਸ਼ ਦੀ ਵੰਡ ਦਾ ਪਿਛੋਕੜ ਤਿਆਰ ਕੀਤਾ।

ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News