ਕੋਰੋਨਾ ਨਾਲ ਨਜਿੱਠਣ ਲਈ ਵੇਦਾਂਤਾ ਨੇ ਬਣਾਇਆ 100 ਕਰੋੜ ਦਾ ਫੰਡ

Sunday, Mar 22, 2020 - 11:50 PM (IST)

ਨਵੀਂ ਦਿੱਲੀ- ਮਾਈਨਿੰਗ ਖੇਤਰ ਦੀ ਮੁੱਖ ਕੰਪਨੀ ਵੇਦਾਂਤਾ ਲਿਮ. ਨੇ ਐਤਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ 100 ਕਰੋੜ ਰੁਪਏ ਦੇ ਫੰਡ ਦਾ ਐਲਾਨ ਕੀਤਾ ਹੈ। ਵੇਦਾਂਤਾ ਨੇ ਇਕ ਬਿਆਨ ’ਚ ਕਿਹਾ ਕਿ ਦਿਹਾੜੀ-ਮਜ਼ਦੂਰਾਂ, ਕੰਪਨੀ ਦੇ ਕਰਮਚਾਰੀਆਂ ਅਤੇ ਠੇਕਾ ਮਜ਼ਦੂਰਾਂ ਦੇ ਨਾਲ ਹੀ ਕੰਪਨੀ ਦੇ ਪਲਾਂਟਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਲੋਕਾਂ ਦੀ ਸਿਹਤ ਦੇਖਭਾਲ ਲਈ ਇਸ ਫੰਡ ਦੀ ਵਰਤੋਂ ਕੀਤੀ ਜਾਵੇਗੀ। ਲੋੜ ਪੈਣ ’ਤੇ ਕੰਪਨੀ ਫੰਡ ’ਚ ਵਾਧਾ ਕਰ ਸਕਦੀ ਹੈ।
ਕੰਪਨੀ ਇਸ ਸੰਕਟ ਦੇ ਸਮੇਂ ’ਚ ਅਸਥਾਈ ਕਰਮਚਾਰੀਆਂ ਸਮੇਤ ਆਪਣੇ ਕਰਮਚਾਰੀਆਂ ਦੀ ਤਨਖਾਹ ’ਚ ਕਟੌਤੀ ਨਹੀਂ ਕਰੇਗੀ ਅਤੇ ਨਾ ਹੀ ਕਿਸੇ ਕਰਮਚਾਰੀ ਨੂੰ ਕੱਢੇਗੀ। ਕੰਪਨੀ ਨੇ ਕੋਵਿਡ-19 ਲਈ ਵੇਦਾਂਤਾ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਬੀਮਾ ਕਵਰ ਦੇਣ ਦਾ ਫੈਸਲਾ ਵੀ ਲਿਆ ਹੈ। ਕੰਪਨੀ ਦੇ ਪਲਾਂਟਾਂ ਦੇ ਆਲੇ-ਦੁਆਲੇ ਚਾਹ ਦੀਆਂ ਦੁਕਾਨਾਂ ਜਾਂ ਸਬਜ਼ੀਆਂ ਦੀਆਂ ਰੇਹੜੀਆਂ ਲਾ ਕੇ ਪੈਸਾ ਕਮਾਉਣ ਵਾਲੇ ਲੋਕਾਂ ਦੀ ਵੀ ਮਦਦ ਕੀਤੀ ਜਾਵੇਗੀ।


Gurdeep Singh

Content Editor

Related News