ਹਰ ਜ਼ਿਲੇ ''ਚ ਯੋਗ ਭਵਨ, ਬੇਰੁਜ਼ਗਾਰੀ ਭੱਤੇ ਦਾ ਵਾਅਦਾ : ਵਸੁੰਧਰਾ
Tuesday, Nov 27, 2018 - 12:41 PM (IST)

ਜੈਪੁਰ— ਮੁੱਧ ਪ੍ਰਦੇਸ਼ 'ਚ ਚੋਣ ਪ੍ਰਚਾਰ ਸ਼ਾਂਤ ਹੋਣ ਤੋਂ ਬਾਅਦ ਹੁਣ ਸਾਰੀਆਂ ਸਿਆਸੀ ਪਾਰਟੀਆਂ ਰਾਜਸਥਾਨ ਤੇ ਤੇਲੰਗਾਨਾ 'ਤੇ ਧਿਆਨ ਦੇ ਰਹੀਆਂ ਹਨ। 7 ਦਸੰਬਰ ਨੂੰ ਰਾਜਸਥਾਨ 'ਚ ਵੋਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਅੱਜ ਭਾਜਪਾ ਨੇ ਸੂਬੇ 'ਚ ਆਪਣਾ ਮੈਨੀਫੈਸਟੋ ਜਾਰੀ ਕੀਤਾ। ਇਸ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਮੌਜੂਦ ਰਹੀ।
ਮੈਨੀਫੈਸਟੋ ਜਾਰੀ ਕਰਨ ਤੋਂ ਪਹਿਲਾਂ ਵਸੁੰਧਰਾ ਰਾਜੇ ਨੇ ਆਪਣੇ 5 ਸਾਲ ਦੇ ਕਾਰਜਕਾਲ ਦਾ ਹਿਸਾਬ-ਕਿਤਾਬ ਲੋਕਾਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਮੈਨੀਫੈਸਟੋ 'ਚ 665 ਵਾਅਦੇ ਕੀਤੇ ਸੀ, ਜਿਨ੍ਹਾਂ 'ਚੋਂ 630 ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਸੂਬੇ 'ਚ 7 ਮੈਡੀਕਲ ਕਾਲਜ ਖੋਲ੍ਹੇ ਤੇ ਲੜਕੀਆਂ ਨੂੰ ਸਕੂਟੀ ਵੀ ਵੰਡੀ। ਉਨ੍ਹਾਂ ਕਿਹਾ ਕਿ ਜਿਥੇ ਪੀਣ ਵਾਲਾ ਪਾਣੀ ਵੀ ਨਹੀਂ ਸੀ, ਅਸੀ ਉਥੇ ਵੀ ਪੀਣ ਦਾ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ। ਵਸੁੰਧਰਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਦਾ 50 ਹਜ਼ਾਰ ਰੁਪਏ ਤਕ ਦਾ ਕਰਜ਼ ਮੁਆਫ ਕੀਤਾ ਹੈ।
ਭਾਜਪਾ ਦੇ ਮੈਨੀਫੈਸਟੋ ਦੇ ਵੱਡੇ ਵਾਅਦੇ
* 250 ਕਰੋੜ ਦੇ ਕਿਸਾਨ ਦਾ ਗ੍ਰਾਮੀਣ ਸਟਾਰਟ ਅਪ ਫੰਡ
* ਹਰੇਕ ਜ਼ਿਲੇ 'ਚ ਬਣਾਇਆ ਜਾਵੇਗਾ ਯੋਗ ਭਵਨ
* ਕਿਸਾਨਾਂ ਲਈ ਕਰਜ਼ ਰਾਹਤ ਕਮਿਸ਼ਨ
* 6100 ਕਰੋੜ ਨਾਲ ਜਵਾਈ ਬੰਨ੍ਹ 'ਚ ਪਾਣੀ
* ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ 5000 ਬੇਰੁਜ਼ਗਾਰੀ ਭੱਤਾ
* ਹਰ ਸਾਲ 30,000 ਸਰਕਾਰੀ ਨੌਕਰੀ
* 50 ਲੱਖ ਨੌਕਰੀ
* ਅਰਬ ਸਾਗਰ ਤੋਂ ਪਾਣੀ ਲਿਆਵਾਂਗੇ
* ਹਰ ਜ਼ਿਲੇ 'ਚ 4 ਲੇਨ ਰਾਜਸਥਾਨ ਹਾਈਵੇਅ ਮਾਲਾ ਬਣੇਗਾ
* ਫੌਜ ਭਰਤੀ ਕੈਂਪ ਤੋਂ ਪਹਿਲਾਂ ਨੌਜਵਾਨਾਂ ਨੂੰ ਟ੍ਰੇਨਿੰਗ ਦਿਆਂਗੇ
ਉਥੇ ਹੀ ਦੱਸਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕਰ ਸਕਦੀ ਹੈ। ਦੱਸ ਦਈਏ ਕਿ ਰਾਜਸਥਾਨ 'ਚ ਹਾਲੇ ਬੀ.ਜੇ.ਪੀ. ਦੀ ਸਰਕਾਰ ਹੈ। ਚੋਣ ਤੋਂ ਪਹਿਲਾਂ ਸਾਹਮਣੇ ਆਏ ਕਈ ਸਰਵੇ 'ਚ ਵਸੁੰਧਰਾ ਰਾਜੇ ਹਾਰਦੀ ਹੋਈ ਨਜ਼ਰ ਆ ਰਹੀ ਹਨ। ਇਹੀ ਕਾਰਨ ਹੈ ਕਿ ਬੀ.ਜੇ.ਪੀ. ਇਨ੍ਹਾਂ ਚੋਣਾਂ 'ਚ ਪੂਰਾ ਜ਼ੋਰ ਲਗਾ ਰਹੀ ਹੈ।