ਰਾਜਸਥਾਨ ''ਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਵੱਡੀ ਜਿੱਤ

Sunday, Dec 03, 2023 - 04:10 PM (IST)

ਰਾਜਸਥਾਨ ''ਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਵੱਡੀ ਜਿੱਤ

ਜੈਪੁਰ- ਰਾਜਸਥਾਨ ਵਿਧਾਨ ਸਭਾ ਚੋਣਾਂ 2023 'ਚ ਝਾਲਰਾਪਾਟਨ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਜਿੱਤ ਦਰਜ ਕੀਤੀ ਹੈ। ਰਾਜੇ ਨੇ ਇਹ ਸੀਟ ਬਰਕਰਾਰ ਰੱਖੀ ਹੈ ਅਤੇ ਇੱਥੋਂ ਲਗਾਤਾਰ ਪੰਜਵੀਂ ਵਾਰ ਜਿੱਤ ਦਰਜ ਕੀਤੀ ਹੈ। ਉਹ ਇਸ ਜਿੱਤ ਦੇ ਨਾਲ ਛੇਵੀਂ ਵਾਰ ਵਿਧਾਨ ਸਭਾ ਪਹੁੰਚੀ ਹੈ। 

ਉਨ੍ਹਾਂ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਰਾਮਲਾਲ ਨੂੰ 53 ਹਜ਼ਾਰ 193 ਵੋਟਾਂ ਨਾਲ ਹਰਾਇਆ। ਰਾਜੇ ਨੂੰ 1 ਲੱਖ 38 ਹਜ਼ਾਰ 831 ਵੋਟਾਂ ਮਿਲੀਆਂ ਜਦਕਿ ਰਾਮਲਾਲ ਨੂੰ 85 ਹਜ਼ਾਰ 638 ਵੋਟਾਂ ਮਿਲੀਆਂ। 


author

Rakesh

Content Editor

Related News