ਵਰੁਣ ਗਾਂਧੀ ਦਾ ਦਾਅਵਾ- ''ਮੈਂ 2 ਵਾਰ ਮੰਤਰੀ ਬਣਨ ਤੋਂ ਨਾਂਹ ਕੀਤੀ''

Sunday, Feb 12, 2023 - 11:28 AM (IST)

ਵਰੁਣ ਗਾਂਧੀ ਦਾ ਦਾਅਵਾ- ''ਮੈਂ 2 ਵਾਰ ਮੰਤਰੀ ਬਣਨ ਤੋਂ ਨਾਂਹ ਕੀਤੀ''

ਚੇਨਈ- ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਪਿਛਲੇ ਕਈ ਮਹੀਨਿਆਂ ਤੋਂ ਸੁਰਖੀਆਂ 'ਚ ਹਨ। ਉਨ੍ਹਾਂ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਉਹ ਆਪਣੀ ਪਾਰਟੀ ਤੋਂ ਨਾਰਾਜ਼ ਹਨ, ਜਿਸ ਕਾਰਨ ਉਹ ਸੂਬਾਈ ਅਤੇ ਕੇਂਦਰ ਸਰਕਾਰ ਦੇ ਕੰਮਕਾਜ ਵਿਰੁੱਧ ਬਿਆਨਬਾਜ਼ੀ ਕਰ ਕੇ ਸਵਾਲ ਖੜ੍ਹੇ ਕਰ ਰਹੇ ਹਨ। ਵਰੁਣ ਗਾਂਧੀ ਨੇ ਮੋਦੀ ਸਰਕਾਰ ਦੇ ਦੋਹਾਂ ਕਾਰਜਕਾਲਾਂ 'ਚ ਮੰਤਰੀ ਦਾ ਕੋਈ ਅਹੁਦਾ ਵੀ ਨਹੀਂ ਸੰਭਾਲਿਆ ਹੈ। ਹੁਣ ਵਰੁਣ ਨੇ ਕੇਂਦਰ ’ਚ ਮੰਤਰੀ ਦੇ ਅਹੁਦੇ ਨੂੰ ਲੈ ਕੇ ਵੱਡਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 2 ਵਾਰ ਮੰਤਰੀ ਬਣਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਇਸ ਨੂੰ ਠੁਕਰਾ ਦਿੱਤਾ। ਵਧੇਰੇ ਲੋਕ ਇਸ ਬਾਰੇ ਨਹੀਂ ਜਾਣਦੇ ਹਨ।

ਜਦੋਂ ਵਰੁਣ ਨੂੰ ਪੁੱਛਿਆ ਗਿਆ ਕਿ ਜੇ ਉਹ ਸਿੱਖਿਆ ਮੰਤਰੀ ਹੁੰਦੇ ਤਾਂ ਉਹ ਕਿਹੜੇ 4 ਕੰਮ ਕਰਦੇ ਤਾਂ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਸਿਲੇਬਸ 'ਚ ਤਬਦੀਲੀ ਕਰਦੇ, ਅਧਿਆਪਕਾਂ ਦੀ ਗਿਣਤੀ ਵਧਾਉਂਦੇ, ਫਿਰ ਉਹ ਲੋਕਾਂ ਨੂੰ ਹੁਨਰਮੰਦ ਬਣਾਉਣ ’ਤੇ ਪੈਸਾ ਖਰਚਦੇ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਵਿੱਚ 94 ਫੀਸਦੀ ਤੇ ਭਾਰਤ ’ਚ ਸਿਰਫ਼ 4 ਫੀਸਦੀ ਮੁਲਾਜ਼ਮ ਹੁਨਰਮੰਦ ਹਨ।


author

DIsha

Content Editor

Related News