ਮੋਦੀ ਦੇ ਵਾਰਾਨਸੀ ਦੌਰੇ ''ਤੇ ਮੁੜ ਫਿਰਿਆ ''ਪਾਣੀ''

Thursday, Jul 16, 2015 - 11:23 AM (IST)

ਮੋਦੀ ਦੇ ਵਾਰਾਨਸੀ ਦੌਰੇ ''ਤੇ ਮੁੜ ਫਿਰਿਆ ''ਪਾਣੀ''

 
ਵਾਰਾਨਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਾਨਸੀ ਦੇ ਦੌਰੇ ''ਤੇ ਇਕ ਵਾਰ ਫਿਰ ਤੋਂ ਪਾਣੀ ਫਿਰ ਗਿਆ। ਵਾਰਾਨਸੀ ਵਿਚ ਭਾਰੀ ਬਾਰਸ਼ ਕਾਰਨ ਦੌਰਾ ਰੱਦ ਕਰ ਦਿੱਤਾ ਗਿਆ। ਮੋਦੀ ਅੱਜ ਯਾਨੀ ਕਿ ਵੀਰਵਾਰ ਨੂੰ ਇੱਥੇ ਟਰਾਮਾ ਸੈਂਟਰ ਦਾ ਉਦਘਾਟਨ ਦੇ ਨਾਲ ਹੀ ਕਈ ਯੋਜਨਾਵਾਂ ਨੂੰ ਲਾਂਚ ਕਰਨ ਵਾਲੇ ਸਨ ਪਰ ਮੋਦੀ ਦਾ ਇਹ ਦੌਰਾ ਵੀ ਬਾਰਸ਼ ਦੀ ਭੇਟ ਚੜ੍ਹ ਗਿਆ। 
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜੂਨ ਵਿਚ ਵੀ ਮੋਦੀ ਵਾਰਾਨਸੀ ਜਾਣ ਵਾਲੇ ਸਨ ਪਰ ਭਾਰੀ ਬਾਰਸ਼ ਕਾਰਨ ਉਨ੍ਹਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇਕ ਦਿਨਾਂ ਦੌਰੇ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਸਨ। ਭਾਰੀ ਬਾਰਸ਼ ਕਾਰਨ ਮੋਦੀ ਦੇ ਮੰਚ ਨੂੰ ਸਜਾ ਰਹੇ ਇਕ ਮਜ਼ਦੂਰ ਦੀ ਮੌਤ ਹੋ ਗਈ। ਉਹ ਮੰਚ ''ਤੇ ਫੁੱਲ ਲਾ ਰਿਹਾ ਸੀ, ਤਾਂ ਉਸ ਨੂੰ ਕਰੰਟ ਲੱਗ ਗਿਆ।  


author

Tanu

News Editor

Related News