ਵੰਦੇ ਮੈਟਰੋ ਦਾ ਬਦਲਿਆ ਨਾਂ, ਰੱਖਿਆ ਗਿਆ ਇਹ ਨਵਾਂ ਨਾਮ

Monday, Sep 16, 2024 - 12:59 PM (IST)

ਭੁਜ (ਵਾਰਤਾ)- ਰੇਲਵੇ ਨੇ ਛੋਟੀ ਅਤੇ ਮੱਧਮ ਦੂਰੀ ਯਾਤਰਾ ਘੱਟੋ-ਘੱਟ ਸਮੇਂ 'ਚ ਪੂਰੀ ਕਰਨ ਵਾਲੀ ਨਵੀਂ ਬਣੀ ਵਾਤਾਅਨੁਕੂਲਿਤ ਵੰਦੇ ਮੈਟਰੋ ਰੇਲ ਗੱਡੀ ਦਾ ਨਾਂ ਉਦਘਾਟਨ ਦੇ ਕੁਝ ਘੰਟੇ ਪਹਿਲੇ ਬਦਲ ਦਿੱਤਾ ਅਤੇ ਇਸ ਨੂੰ 'ਨਮੋ ਭਾਰਤ ਰੈਪਿਡ ਰੇਲ' ਦਾ ਨਵਾਂ ਨਾਮ ਦਿੱਤਾ ਗਿਆ ਹੈ। ਸੋਮਵਾਰ ਨੂੰ ਸਰਕਾਰ ਨੇ ਇਸ ਟਰੇਨ ਦਾ ਨਾਂ ਬਦਲਣ ਦੀ ਸੂਚਨਾ ਦਿੱਤੀ। ਇਸ ਦੇ ਨਾਲ ਹੀ ਮੇਰਠ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ਵੰਦੇ ਭਾਰਤ ਟਰੇਨ ਨੂੰ ਵੀ 'ਨਮੋ ਭਾਰਤ ਰੈਪਿਡ ਰੇਲ' ਨੂੰ ਹਰੀ ਝੰਡੀ ਦਿਖਾਉਣਗੇ। 2 ਸ਼ਹਿਰਾਂ ਵਿਚਾਲੇ ਯਾਤਰਾ ਸਮੇਂ ਨੂੰ ਘਟਾਉਣ ਵਾਲੀ ਇਸ ਇੰਟਰਸਿਟੀ ਟਰੇਨ ਸੈੱਟ ਨਾਲ ਸਥਾਨਕ ਪੱਧਰ ਦੇ ਲੋਕਾਂ ਦੇ ਯਾਤਰਾ ਅਨੁਭਵ 'ਚ ਕ੍ਰਾਂਤੀਕਾਰੀ ਤਬਦੀਲੀ ਆਏਗੀ।

ਨਮੋ ਭਾਰਤ ਰੈਪਿਡ ਰੇਲ ਗੁਜਰਾਤ 'ਚ ਭੁਜ ਅਤੇ ਅਹਿਮਦਾਬਾਦ ਵਿਚਾਲੇ (359 ਕਿਲੋਮੀਟਰ) ਚੱਲੇਗੀ ਅਤੇ ਗਾਂਧੀਧਾਮ, ਅੰਜਾਰ, ਭਚਾਊ, ਧਰਾਰੰਧਰਾ, ਸਾਮਖਿਆਲੀ, ਹਲਵਾੜ, ਵਿਰਮਗਾਮ, ਚਾਂਦਲੋਡੀਆ ਅਤੇ ਸਾਬਰਮਤੀ ਸਟੇਸ਼ਨਾਂ ਨੂੰ ਜੋੜੇਗੀ। ਇਸ ਦੇ ਕਿਰਾਏ ਦੀਆਂ ਦਰਾਂ ਨੂੰ ਸਹੂਲਤਾਂ ਦੀ ਤੁਲਨਾ 'ਚ ਕਿਫਾਇਤੀ ਰੱਖਿਆ ਗਿਆ ਹੈ। ਅਹਿਮਦਾਬਾਦ-ਭੁਜ-ਅਹਿਮਦਾਬਾਦ 94802/94801 ਨਮੋ ਭਾਰਤ ਰੈਪਿਡ ਰੇਲ ਦਾ ਦੋਵੇਂ ਸਟੇਸ਼ਨਾਂ ਵਿਚਾਲੇ ਯਾਤਰਾ ਦਾ ਕਿਰਾਇਆ 455 ਰੁਪਏ ਹੋਵੇਗਾ। ਗੱਡੀ 359 ਕਿਲੋਮੀਰ ਦੀ ਦੂਰੀ 5 ਘੰਟੇ 45 ਮਿੰਟ 'ਚ ਤੈਅ ਕਰੇਗੀ। ਗੱਡੀ ਦੀ ਔਸਤ ਰਫ਼ਤਾਰ 62.43 ਤੋਂ ਲੈ ਕੇ 62.49 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਗੱਡੀ ਹਫ਼ਤੇ 'ਚ 6 ਦਿਨ ਚੱਲੇਗੀ। ਟਰੇਨ ਸ਼ਨੀਵਾਰ ਨੂੰ ਅਹਿਮਦਾਬਾਦ ਤੋਂ ਐਤਵਾਰ ਨੂੰ ਭੁਜ ਤੋਂ ਨਹੀਂ ਚੱਲੇਗੀ। ਸੇਵਾ ਦੇ ਦਿਨਾਂ 'ਚ ਇਹ ਗੱਡੀ ਭੁਜ ਤੋਂ ਸਵੇਰੇ 5.05 ਵਜੇ ਚੱਲੇਗੀ ਅਤੇ ਅਹਿਮਦਾਬਾਦ 10.40 ਵਜੇ ਪਹੁੰਚੇਗੀ। ਜਦੋਂ ਕਿ ਵਾਪਸੀ 'ਚ ਇਹ ਟਰੇਨ ਅਹਿਮਦਾਬਾਦ ਤੋਂ 5.30 ਵਜੇ ਰਵਾਨਾ ਹੋ ਕੇ 11.10 ਵਜੇ ਭੁਜ ਪਰਤੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News