ਅੱਜ ਤੋਂ ਯਾਤਰੀ ਕਰਨਗੇ 'ਵੰਦੇ ਭਾਰਤ ਐਕਸਪ੍ਰੈੱਸ' ਦੀ ਸੈਰ

Sunday, Feb 17, 2019 - 03:53 PM (IST)

ਅੱਜ ਤੋਂ ਯਾਤਰੀ ਕਰਨਗੇ 'ਵੰਦੇ ਭਾਰਤ ਐਕਸਪ੍ਰੈੱਸ' ਦੀ ਸੈਰ

ਨਵੀਂ ਦਿੱਲੀ- ਭਾਰਤੀ ਦੀ ਪਹਿਲੀ ਸੈਮੀ-ਹਾਈ ਸਪੀਡ ਟ੍ਰੇਨ 'ਵੰਦੇ ਭਾਰਤ ਐਕਸਪ੍ਰੈਸ' ਦਾ ਅੱਜ ਤੋਂ ਯਾਤਰੀ ਲਾਭ ਪ੍ਰਾਪਤ ਕਰ ਸਕਣਗੇ। ਇਸ ਟ੍ਰੇਨ ਦੀ ਅੱਜ ਭਾਵ ਐਤਵਾਰ ਨੂੰ ਪਹਿਲੀ ਵਪਾਰਕ ਫੇਰੀ ਸ਼ੁਰੂ ਹੋਈ ਹੈ। ਇਹ ਟ੍ਰੇਨ ਅੱਜ ਸਵੇਰੇ 6 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਲੇਟਫਾਰਮ ਨੰਬਰ 16 ਤੋਂ ਵਾਰਾਣਸੀ ਦੇ ਲਈ ਰਾਵਾਨਾ ਹੋਈ। ਰਸਤੇ 'ਚ ਕਾਫੀ ਕੋਹਰਾ ਹੋਣ ਕਾਰਨ ਟ੍ਰੇਨ ਲਗਭਗ 40 ਮਿੰਟ ਦੇਰੀ ਨਾਲ ਪਹੁੰਚਣ ਦੀ ਸੰਭਾਵਨਾ ਹੈ। ਜੇਕਰ ਟ੍ਰੇਨ ਵਾਰਾਣਸੀ ਦੇਰੀ ਨਾਲ ਪਹੁੰਚੀ ਤਾਂ ਇਸ ਸਮੇਂ ਵਾਪਸ ਆਉਣ 'ਚ ਕਾਫੀ ਸਮੱਸਿਆ ਹੋਵੇਗੀ। 

ਅਗਲੇ ਦੋ ਹਫਤਿਆਂ ਦੀ ਟਿਕਟ ਹੋਈ ਬੁੱਕ-
ਅੱਜ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ 'ਵੰਦੇ ਮਾਤਰਮ ਐਕਸਪ੍ਰੈੱਸ' ਨੂੰ ਚਲਾਏ ਜਾਣ 'ਤੇ ਇਸ ਗੱਡੀ ਦੇ ਚੱਲਣ ਦੀ ਜਾਣਕੀਰੀ ਦਿੰਦੇ ਹੋਏ ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀਡੀਓ ਟਵੀਟ ਰਾਹੀਂ ਵਧਾਈ ਦਿੱਤੀ ਸੀ। ਰੇਲ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਦੋ ਹਫਤਿਆਂ ਦੇ ਲਈ ਇਸ ਟ੍ਰੇਨ ਦੀਆਂ ਸਾਰੀਆਂ ਟਿਕਟਾਂ ਬੁੱਕ ਹੋ ਚੁੱਕੀਆਂ ਹਨ। ਇਹ ਰੇਲਗੱਡੀ ਰਸਤੇ 'ਚ ਕਾਨਪੁਰ ਅਤੇ ਇਲਾਹਾਬਾਦ ਰੇਲਵੇ ਸਟੇਸ਼ਨ 'ਤੇ ਦੋ ਮਿੰਟਾਂ ਲਈ ਰੁਕੇਗੀ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰੀ ਝੰਡੀ ਦਿਖਾਏ ਜਾਣ ਦੇ ਇਕ ਦਿਨ ਬਾਅਦ 'ਵੰਦੇ ਮਾਤਰਮ ਐਕਸਪ੍ਰੈੱਸ' 'ਚ ਵਾਰਾਣਸੀ ਤੋਂ ਦਿੱਲੀ ਵਾਪਸ ਆਉਂਦੇ ਸਮੇਂ ਸ਼ਨੀਵਾਰ ਤੜਕਸਾਰ ਹੀ ਕੁਝ ਸਮੱਸਿਆ ਆ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹੀਆ ਦੇ ਫਿਸਲਣ ਦਾ ਮਾਮਲਾ ਹੈ, ਜਿਸ ਨੂੰ ਇੰਜੀਨੀਅਰ ਠੀਕ ਕਰ ਰਹੇ ਹਨ।


author

Iqbalkaur

Content Editor

Related News