ਮੱਝਾਂ ਦੇ ਝੁੰਡ ਨਾਲ ਟਕਰਾਈ ‘ਵੰਦੇ ਭਾਰਤ’ ਟ੍ਰੇਨ, 30 ਸਤੰਬਰ ਨੂੰ PM ਮੋਦੀ ਨੇ ਕੀਤਾ ਸੀ ਉਦਘਾਟਨ

10/06/2022 8:28:02 PM

ਨੈਸ਼ਨਲ ਡੈਸਕ : ਗੁਜਰਾਤ ਦੇ ਅਹਿਮਦਾਬਾਦ ਨੇੜੇ ਵੰਦੇ ਭਾਰਤ ਟਰੇਨ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਈ ਪਰ ਖੁਸ਼ਕਿਸਮਤੀ ਨਾਲ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਕ ਰੇਲ ਹਾਦਸੇ ਦਾ ਕਾਰਨ ਸੂਬੇ ’ਚ ਆਵਾਰਾ ਪਸ਼ੂ ਹਨ। ਦੱਸਿਆ ਜਾ ਰਿਹਾ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਮੱਝਾਂ ਦੇ ਝੁੰਡ ਨਾਲ ਟਕਰਾ ਗਈ ਸੀ।

ਇਹ ਖ਼ਬਰ ਵੀ ਪੜ੍ਹੋ : CM ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਪੱਖਪਾਤੀ ਅਤੇ ਇਕਪਾਸੜ : ਪ੍ਰਤਾਪ ਬਾਜਵਾ

ਇਹ ਹਾਦਸਾ ਅਹਿਮਦਾਬਾਦ ਰੇਲਵੇ ਸਟੇਸ਼ਨ ਦੇ ਨੇੜੇ ਵਟਵਾ ਅਤੇ ਮਣੀਨਗਰ ਸਟੇਸ਼ਨਾਂ ਕੋਲ ਵਾਪਰਿਆ। ਜ਼ਿਕਰਯੋਗ ਹੈ ਕਿ ਰੇਲ ਗੱਡੀ ਦਾ ਉਦਘਾਟਨ ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਸਤੰਬਰ ਨੂੰ ਕੀਤਾ ਸੀ। ਇਹ ਤੀਜੀ ਵੰਦੇ ਭਾਰਤ ਟਰੇਨ ਹੈ, ਜੋ ਗਾਂਧੀਨਗਰ ਤੋਂ ਅਹਿਮਦਾਬਾਦ ਹੁੰਦਿਆਂ ਮੁੰਬਈ ਤਕ ਜਾਂਦੀ ਹੈ, ਫਿਰ ਉਸੇ ਰੂਟ ’ਤੇ ਵਾਪਸ ਆ ਜਾਂਦੀ ਹੈ। ਇਸ ਦੇ ਨਾਲ ਹੀ ਪਹਿਲਾਂ ਇਕ ਟ੍ਰੇਨ ਨਵੀਂ ਦਿੱਲੀ ਅਤੇ ਵਾਰਾਣਸੀ ਅਤੇ ਨਵੀਂ ਦਿੱਲੀ ਤੇ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਾਲੇ ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਰਿਸ਼ਵਤ ਮੰਗਣ ਦੇ ਦੋਸ਼ ’ਚ ਮਾਲ ਪਟਵਾਰੀ ਤੇ ਨਿੱਜੀ ਸਹਾਇਕ ਖ਼ਿਲਾਫ਼ ਵਿਜੀਲੈਂਸ ਨੇ ਕੇਸ ਕੀਤਾ ਦਰਜ


Manoj

Content Editor

Related News