ਵੰਦੇ ਭਾਰਤ ਮਿਸ਼ਨ : 15 ਘੰਟੇ ''ਚ ਵਿਕੀਆਂ ਏਅਰ ਇੰਡੀਆ ਦੀਆਂ 22 ਹਜ਼ਾਰ ਟਿਕਟਾਂ

06/07/2020 10:56:06 PM

ਨਵੀਂ ਦਿੱਲੀ (ਇੰਟ)- ਕੋਰੋਨਾ ਦੇ ਕਹਿਰ ਦੀ ਵਜ੍ਹਾ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਕਈ ਦੇਸ਼ਾਂ ਵਿੱਚ ਲਾਕਡਾਊਨ ਕੀਤਾ ਗਿਆ ਹੈ। ਜਿਸ ਦੀ ਵਜ੍ਹਾ ਨਾਲ ਆਵਾਜਾਈ ਬੰਦ ਸੀ ਪਰ ਵੰਦੇ ਭਾਰਤ ਮਿਸ਼ਨ ਦੇ ਤਹਿਤ ਲੋਕਾਂ ਨੂੰ ਹੋਰ ਦੇਸ਼ਾਂ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਏਅਰ ਇੰਡੀਆ ਨੇ ਵੰਦੇ ਭਾਰਤ ਮਿਸ਼ਨ ਨੇ ਤੀਜੇ ਪੜਾਅ ਦੇ ਤਹਿਤ 5 ਵਜੇ ਤੋਂ ਟਿਕਟਾਂ ਦੀ ਵਿਕਰੀ ਸ਼ੁਰੂ ਕੀਤੀ ਹੈ। ਸ਼ਨੀਵਾਰ ਸਵੇਰੇ 8 ਵਜੇ ਤੱਕ ਭਾਵ 15 ਘੰਟੇ ਵਿੱਚ 22,000 ਤੋਂ ਜ਼ਿਆਦਾ ਸੀਟਾਂ ਵਿੱਕ ਗਈਆਂ ਹਨ। ਬੁਕਿੰਗ ਅਮਰੀਕਾ, ਕਨੇਡਾ, ਯੂ.ਕੇ. ਅਤੇ ਯੂਰਪ ਦੀ ਚੋਣਵੀ ਮੰਜ਼ਿਲ ਦੇ ਲਈ ਕੀਤੀ ਗਈ ਹੈ। 'ਮਿਸ਼ਨ' ਦੇ ਤਹਿਤ ਇਕ ਪਾਸੇ ਜਿੱਥੇ 65 ਹਜ਼ਾਰ ਲੋਕ ਦੇਸ਼ ਵਾਪਸ ਆ ਚੁੱਕੇ ਹਨ, ਕਰੀਬ 38 ਹਜ਼ਾਰ ਲੋਕ ਚਾਰਟਰਡ ਉੱਡਾਣਾਂ ਰਾਹੀ ਭਾਰਤ ਪਰਤੇ ਹਨ। ਇਸ ਦੌਰਾਨ ਆਪ੍ਰੇਸ਼ਨ ਸਮੁੰਦਰ ਪੁਲ ਦੇ ਤਹਿਤ ਭਾਰਤੀ ਨੇਵੀ ਦਾ ਆਈ. ਐੱਨ. ਐੱਸ. ਮਾਲਦੀਵ ਦੀ ਰਾਜਧਾਨੀ ਮਾਲੇ ਤੋਂ 700 ਭਾਰਤੀਆਂ ਨੂੰ ਲੈ ਕੇ ਤਾਮਿਲਨਾਡੂ ਦੇ ਤੂਤੀਕੋਰਿਨ ਪਹੁੰਚ ਗਿਆ ਹੈ। ਇਸ ਦੇ ਨਾਲ ਰੇਲੂ ਯਾਤਰੀ ਜ਼ਹਾਜ ਸੇਵਾ 25 ਮਈ ਨੂੰ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ 65 ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਨੇ ਇਨ੍ਹਾਂ ਵਿੱਚ ਸਫਰ ਕੀਤਾ।


Gurdeep Singh

Content Editor

Related News