PM ਮੋਦੀ ਉੱਤਰ-ਪੂਰਬ ਨੂੰ ਦੇਣਗੇ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਦਾ ਤੋਹਫ਼ਾ, ਭਲਕੇ ਦਿਖਾਉਣਗੇ ਹਰੀ ਝੰਡੀ

Sunday, May 28, 2023 - 10:19 PM (IST)

PM ਮੋਦੀ ਉੱਤਰ-ਪੂਰਬ ਨੂੰ ਦੇਣਗੇ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਦਾ ਤੋਹਫ਼ਾ, ਭਲਕੇ ਦਿਖਾਉਣਗੇ ਹਰੀ ਝੰਡੀ

ਨੈਸ਼ਨਲ ਡੈਸਕ : ਆਸਾਮ ਦੇ ਲੋਕਾਂ ਨੂੰ ਕੱਲ੍ਹ ਯਾਨੀ 29 ਮਈ 2023 ਨੂੰ ਵੱਡਾ ਤੋਹਫ਼ਾ ਮਿਲਣ ਵਾਲਾ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਸਾਮ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਪੀਐੱਮ ਮੋਦੀ ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਆਸਾਮ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ।

ਇਹ ਵੀ ਪੜ੍ਹੋ : ਜਾਣੋ ਦੇਸ਼ 'ਚ ਕਦੋਂ ਹੋਵੇਗੀ ਮਰਦਮਸ਼ੁਮਾਰੀ, ਕੀ ਹੈ ਮੋਦੀ ਸਰਕਾਰ ਦੀ ਯੋਜਨਾ?, ਪੁੱਛੇ ਜਾਣਗੇ ਇਹ ਸਵਾਲ

ਇਹ ਟ੍ਰੇਨ ਗੁਹਾਟੀ ਤੋਂ ਨਿਊ ਜਲਪਾਈਗੁੜੀ ਤੱਕ ਦਾ ਸਫਰ 5 ਘੰਟੇ 30 ਮਿੰਟ 'ਚ ਪੂਰਾ ਕਰੇਗੀ। ਵਰਤਮਾਨ 'ਚ ਸਭ ਤੋਂ ਤੇਜ਼ ਟ੍ਰੇਨ ਨੂੰ ਇਸ ਸਫ਼ਰ ਨੂੰ ਪੂਰਾ ਕਰਨ ਵਿੱਚ 6 ਘੰਟੇ 30 ਮਿੰਟ ਲੱਗਦੇ ਹਨ। ਇਹ ਟ੍ਰੇਨਾਂ ਲੋਕਾਂ ਨੂੰ ਬਿਹਤਰ ਸਪੀਡ ਨਾਲ ਆਰਾਮਦਾਇਕ ਸਫਰ ਪ੍ਰਦਾਨ ਕਰਨਗੀਆਂ ਤੇ ਸੂਬੇ ਦੇ ਸੈਰ-ਸਪਾਟੇ 'ਚ ਵੀ ਬਿਹਤਰ ਸਹੂਲਤਾਂ ਦੇਖਣ ਨੂੰ ਮਿਲਣਗੀਆਂ।

PunjabKesari

ਇਹ ਵੀ ਪੜ੍ਹੋ : ਅਣਚਾਹੀਆਂ ਕਾਲਾਂ ਤੋਂ ਐਂਬੂਲੈਂਸ 108 ਵਾਲੇ ਪ੍ਰੇਸ਼ਾਨ, 4 ਮਹੀਨਿਆਂ 'ਚ 29,316 ਲੋਕਾਂ ਨੇ ਕੀਤੀਆਂ 'Unwanted Calls'

ਦੱਸ ਦੇਈਏ ਕਿ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਫਿਲਹਾਲ ਵੰਦੇ ਭਾਰਤ ਐਕਸਪ੍ਰੈੱਸ 14 ਰੂਟਾਂ 'ਤੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ 8 ਅਪ੍ਰੈਲ ਨੂੰ ਇਕ ਦਿਨ ਵਿੱਚ 2 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿੱਤੀ ਸੀ। ਇਹ ਪਹਿਲਾ ਮੌਕਾ ਸੀ ਜਦੋਂ ਪੀਐੱਮ ਨੇ ਇਕ ਦਿਨ ਵਿੱਚ 2 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿੱਤੀ ਸੀ। ਇਹ ਟ੍ਰੇਨਾਂ ਸਿਕੰਦਰਾਬਾਦ-ਤਿਰੂਪਤੀ ਵੰਦੇ ਭਾਰਤ ਅਤੇ ਚੇਨਈ-ਕੋਇੰਬਟੂਰ ਵੰਦੇ ਭਾਰਤ ਐਕਸਪ੍ਰੈੱਸ 'ਤੇ ਚੱਲ ਰਹੀਆਂ ਹਨ। ਇਨ੍ਹਾਂ ਦੋਵਾਂ ਟ੍ਰੇਨਾਂ ਦੇ ਚੱਲਣ ਨਾਲ 3 ਰਾਜਾਂ ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News