ਵੰਦੇ ਭਾਰਤ ਐਕਸਪ੍ਰੈਸ ਦੇ ਅੱਗੇ ਆਪਣੀ ਬਾਈਕ ਛੱਡ ਕੇ ਭੱਜਿਆ ਨੌਜਵਾਨ

Sunday, Nov 10, 2024 - 11:22 AM (IST)

ਵੰਦੇ ਭਾਰਤ ਐਕਸਪ੍ਰੈਸ ਦੇ ਅੱਗੇ ਆਪਣੀ ਬਾਈਕ ਛੱਡ ਕੇ ਭੱਜਿਆ ਨੌਜਵਾਨ

ਨੈਸ਼ਨਲ ਡੈਸਕ- ਟ੍ਰੈਕ ’ਤੇ ਆ ਰਹੀ ਵੰਦੇ ਭਾਰਤ ਐਕਸਪ੍ਰੈਸ ਦੇ ਸਾਹਮਣੇ ਇਕ ਨੌਜਵਾਨ ਆਪਣੀ ਬਾਈਕ ਛੱਡ ਕੇ ਭੱਜ ਗਿਆ। ਇਸ ਕਾਰਨ ਬਾਈਕ ਵੰਦੇ ਭਾਰਤ ਟਰੇਨ ਦੇ ਇੰਜਣ ’ਚ ਫਸ ਗਈ ਅਤੇ ਕਾਫੀ ਦੂਰ ਤੱਕ ਘਿਸੜਦੀ ਗਈ। ਖੁਸ਼ਕਿਸਮਤੀ ਨਾਲ ਵੰਦੇ ਭਾਰਤ ਪਟੜੀ ਤੋਂ ਨਹੀਂ ਉਤਰੀ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਹ ਘਟਨਾ ਸ਼ੁੱਕਰਵਾਰ ਸ਼ਾਮ 4.20 ਵਜੇ ਵਾਪਰੀ। ਵੰਦੇ ਭਾਰਤ ਵਾਰਾਣਸੀ ਤੋਂ ਪ੍ਰਯਾਗਰਾਜ ਜੰਕਸ਼ਨ ਵੱਲ ਜਾ ਰਹੀ ਸੀ। ਝਾਂਸੀ ਸਟੇਸ਼ਨ ਨੇੜੇ ਬੰਧਵਾ ਤਾਹਿਰਪੁਰ ਰੇਲਵੇ ਅੰਡਰਪਾਸ ਨੇੜੇ ਕੁਝ ਨੌਜਵਾਨ ਬਾਈਕ ਨਾਲ ਰੇਲ ਪਟੜੀ ਪਾਰ ਕਰ ਰਹੇ ਸਨ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਇਸ ਦੌਰਾਨ ਸਾਹਮਣੇ ਤੋਂ ਵੰਦੇ ਭਾਰਤ ਆਉਂਦੀ ਵੇਖ ਕੇ ਇਕ ਨੌਜਵਾਨ ਰੇਲਵੇ ਟਰੈਕ ’ਤੇ ਆਪਣੀ ਬਾਈਕ ਛੱਡ ਕੇ ਦੌੜ ਗਿਆ। ਬਾਈਕ ਨਾਲ ਟੱਕਰ ਕਾਰਨ ਵੰਦੇ ਭਾਰਤ ’ਚ ਬੈਠੇ ਮੁਸਾਫਰਾਂ ਨੂੰ ਝਟਕਾ ਲੱਗਾ। ਬਾਈਕ ਦੇ ਘੜੀਸੇ ਜਾਣ ਦੀ ਜ਼ੋਰਦਾਰ ਆਵਾਜ਼ ਆਉਣ ਲੱਗੀ। ਇਸੇ ਦੌਰਾਨ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਨੂੰ ਰੋਕ ਦਿੱਤਾ। ਵਾਰਾਣਸੀ ਸਥਿਤ ਉੱਤਰੀ-ਪੂਰਬੀ ਰੇਲਵੇ ਦੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੇ ਜਾਣ ’ਤੇ ਅਲਰਟ ਜਾਰੀ ਕਰ ਦਿੱਤਾ ਗਿਆ । ਰੇਲ ਆਵਾਜਾਈ ਰੋਕ ਦਿੱਤੀ ਗਈ। ਆਰ. ਪੀ. ਐੱਫ. ਤੇ ਜੀ.ਆਰ.ਪੀ. ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬਾਈਕ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ। ਉਸ ਵਿਰੁੱਧ ਐੱਫ. ਆਈ. ਆਰ ਦਰਜ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News