ਜੰਮੂ-ਕਸ਼ਮੀਰ 1990 ਦੇ ਦਹਾਕੇ ਦੀ ਰਾਜਨੀਤੀ ਤੋਂ ਅੱਗੇ ਨਿਕਲ ਚੁੱਕਾ ਹੈ : ਤਰੁਣ ਚੁੱਘ

Sunday, Oct 04, 2026 - 02:26 PM (IST)

ਜੰਮੂ-ਕਸ਼ਮੀਰ 1990 ਦੇ ਦਹਾਕੇ ਦੀ ਰਾਜਨੀਤੀ ਤੋਂ ਅੱਗੇ ਨਿਕਲ ਚੁੱਕਾ ਹੈ : ਤਰੁਣ ਚੁੱਘ

ਜੰਮੂ (ਵਿਸ਼ੇਸ਼) - ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਗੁਜਰਾਤ ਇੰਚਾਰਜ ਤਰੁਣ ਚੁੱਘ, ਜੋ ਪਹਿਲਾਂ ਜੰਮੂ-ਕਸ਼ਮੀਰ ਭਾਜਪਾ ਦੇ ਇੰਚਾਰਜ ਵੀ ਰਹਿ ਚੁੱਕੇ ਹਨ, ਨੇ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਨੈਸ਼ਨਲ ਕਾਨਫਰੰਸ ਸਰਕਾਰ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਐੱਨ. ਸੀ. ਕਾਂਗਰਸ ਦੀ ਗੱਠਜੋੜ ਸਰਕਾਰ ਸੂਬੇ ਦੇ ਦਰਜੇ ਦੇ ਮੁੱਦੇ ਦੀ ਆੜ ’ਚ ਆਪਣੀ ਖੁਦਮੁਖਤਿਆਰੀ ਦਾ ਵਿਨਾਸ਼ਕਾਰੀ ਏਜੰਡਾ ਅੱਗੇ ਵਧਾ ਰਹੀ ਹੈ ਅਤੇ ਮੈਨੀਫੈਸਟੋ ਦੇ ਵਾਅਦੇ ਪੂਰੇ ਨਾ ਕਰਨ, ਬੁਨਿਆਦੀ ਸ਼ਾਸਨ ਤੇ ਲੋਕਾਂ ਨੂੰ ਸਹੂਲਤਾਂ ਦੇਣ ’ਚ ਆਪਣੀ ਨਾਕਾਮੀ ਅਤੇ ਅਨਾੜੀਪਨ ਤੋਂ ਜਨਤਾ ਦਾ ਧਿਆਨ ਭਟਕਾ ਰਹੀ ਹੈ।

ਇਹ ਵੀ ਪੜ੍ਹੋ : Rain Alert : 5, 6, 7, 8, 9, 10 ਅਕਤੂਬਰ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ ਭਵਿੱਖਬਾਣੀ

ਇਸ ਦੇ ਨਾਲ ਹੀ ਤਰੁਣ ਚੁੱਘ ਨੇ ਕਿਹਾ ਕਿ ਪ੍ਰਸਤਾਵਿਤ ਮਤਾ ਸਿਰਫ਼ ਰਾਜਨੀਤਕ ਡਰਾਮਾ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੇ ਪਲੇਟਫਾਰਮ ’ਤੇ ਹੀ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਦੀ ਵਚਨਬੱਧਤਾ ਪ੍ਰਗਟਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਮਰ ਅਬਦੁੱਲਾ ਗੈਰ-ਪ੍ਰਸੰਗਿਕ ਮੁੱਦਿਆਂ ’ਤੇ ਗੱਲ ਕਰਨਾ ਬੰਦ ਕਰਨ ਅਤੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਨ। ਜਨਤਾ ਨੌਕਰੀਆਂ, ਵਿਕਾਸ ਅਤੇ ਕੀਤੇ ਗਏ ਵਾਅਦਿਆਂ ’ਤੇ ਜਵਾਬ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਭਾਜਪਾ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਰਾਸ਼ਟਰਵਾਦ ਦੀ ਰੱਖਿਆ ਤੇ ਵਿਕਾਸ ਦੀ ਗਤੀ ਤੇਜ਼ ਕਰਨ ਲਈ ਨਵੇਂ ਲੋਕ ਨਿਰੰਤਰ ਪਾਰਟੀ ਨਾਲ ਜੁੜ ਰਹੇ ਹਨ।

ਇਹ ਵੀ ਪੜ੍ਹੋ : ਔਰਤਾਂ ਨੂੰ ਨਹੀਂ, ਬੰਦਿਆਂ ਨੂੰ ਮਿਲਿਆ ਕਰੇਗੀ ਜਵਾਕ ਸਾਂਭਣ ਲਈ 1 ਸਾਲ ਦੀ ਛੁੱਟੀ! ਮਹਿਲਾ ਆਯੋਗ ਨੇ ਭੇਜਿਆ ਪ੍ਰਸਤਾਵ

ਭਾਜਪਾ ਦੇ ਰਾਜ ਸਭਾ ਮੈਂਬਰ ਚੁੱਘ ਨੇ ਉਮਰ ਨੂੰ ਵੱਖਵਾਦੀ ਰਾਜਨੀਤੀ ਤੋਂ ਸਾਵਧਾਨ ਕਰਦਿਆਂ ਕਿਹਾ ਕਿ ਇਸ ਨਾਲ ਜਨਤਾ ਦਾ ਕੋਈ ਭਲਾ ਨਹੀਂ ਹੋਵੇਗਾ। ਜੰਮੂ-ਕਸ਼ਮੀਰ 1990 ਦੇ ਦਹਾਕੇ ਦੀ ਰਾਜਨੀਤੀ ਤੋਂ ਅੱਗੇ ਨਿਕਲ ਚੁੱਕਾ ਹੈ। ਉਨ੍ਹਾਂ ਨੇ ਏਸ਼ੀਆਈ ਖੇਡਾਂ ’ਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਸ ਭਾਰਤੀ ਪਾਇਲਟ ਨੂੰ ਵੀ ਨਮਨ ਕੀਤਾ, ਜਿਸ ਦੀ ਬਹਾਦਰੀ ਨਾਲ ਲੱਗਭਗ 200 ਜਾਨਾਂ ਬਚੀਆਂ।

ਇਹ ਵੀ ਪੜ੍ਹੋ : ਸਾਨੂੰ ਲਾੜੀ ਲੱਭ ਦਿਓ CM ਸਾਹਿਬ...! ਕਰਨਾਟਕ ਦੇ ਅਣਵਿਆਹੇ ਕਿਸਾਨਾਂ ਨੇ ਕਰ 'ਤੀ ਅਨੋਖੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News