ਵੈਨ ਨੂੰ ਲੱਗੀ ਅੱਗ, 3 ਬੱਚਿਆਂ ਦੀ ਮੌਤ
Wednesday, Jun 12, 2019 - 08:16 PM (IST)
ਭੁੱਜ: ਗੁਜਰਾਤ ਦੇ ਕੱਛ-ਭੁੱਜ ਜ਼ਿਲੇ ਦੇ ਨਖਤਰਾਨਾ ਖੇਤਰ 'ਚ ਬੁੱਧਵਾਰ ਇਕ ਵੈਨ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਤਿੰਨ ਬੱਚਿਆਂ ਦੀ ਝੁਲਸਣ ਨਾਲ ਮੌਤ ਹੋ ਗਈ। ਇਸ ਦੌਰਾਨ 7 ਹੋਰ ਜ਼ਖਮੀ ਹੋ ਗਏ, ਜਿਨ੍ਹਾਂ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵੈਨ 'ਚ ਸਵਾਰ ਸਾਰੇ ਵਿਅਕਤੀ ਇਕ ਨੇੜਲੇ ਪਿੰਡ 'ਚ ਕਿਸੇ ਧਾਰਮਿਕ ਸਮਾਰੋਹ 'ਚ ਹਿੱਸਾ ਲੈਣ ਲਈ ਜਾ ਰਹੇ ਸਨ।
