ਮਾਸਕ ਦੀ ਆੜ ''ਚ ਸੋਨੇ ਦੀ ਤਸਕਰੀ! ਗ੍ਰਿਫਤਾਰ ਸ਼ਖਸ ਕੋਲੋ ਆਈਫੋਨ ਅਤੇ ਹੋਰ ਕੀਮਤੀ ਸਮਾਨ ਬਰਾਮਦ
Friday, Apr 02, 2021 - 01:29 AM (IST)
ਬੈਂਗਲੁਰੂ - ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾ ਰਹੀ ਹੈ। ਮਾਸਕ ਨਾ ਲਗਾਉਣ 'ਤੇ ਕਿਤੇ ਐਂਟਰੀ ਬੈਨ ਹੈ ਤਾਂ ਕਿਤੇ ਲੋਕਾਂ ਦਾ ਚਲਾਨ ਤੱਕ ਕੱਟਿਆ ਜਾ ਰਿਹਾ ਹੈ ਪਰ ਅਪਰਾਧ ਕਰਣ ਵਾਲੇ ਹੁਣ ਮਾਸਕ ਦੇ ਸਹਾਰੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਨਹੀਂ ਝਿਜਕ ਰਹੇ। ਚੇਨਈ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਇੱਕ ਹੈਰਾਨ ਵਾਲੇ ਮਾਮਲੇ ਦਾ ਖੁਲਾਸਾ ਕੀਤਾ ਹੈ।
ਦਰਅਸਲ, ਪੁਡੁਕੋੱਟਈ ਦਾ ਰਹਿਣ ਵਾਲਾ 40 ਸਾਲਾ ਮੁਹੰਮਦ ਅਬਦੁੱਲਾ ਦੁਬਈ ਤੋਂ ਫਲਾਈਟ ਨੰਬਰ-FZ-8517 ਤੋਂ ਚੇਨਈ ਏਅਰਪੋਰਟ ਪਹੁੰਚਿਆ ਸੀ। ਅਬਦੁੱਲਾ ਏਅਰਪੋਰਟ ਤੋਂ ਨਿਕਲਣ ਲਈ ਜਲਦਬਾਜ਼ੀ ਕਰ ਰਿਹਾ ਸੀ, ਉਦੋਂ ਅਧਿਕਾਰੀਆਂ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਉਸ ਨੂੰ ਰੋਕ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ- ਇਸ ਸੂਬੇ ਦੇ 22 ਡਾਕਟਰਾਂ ਨੂੰ ਹੋਇਆ ਕੋਰੋਨਾ, 14 ਨੇ ਲਗਵਾਇਆ ਸੀ ਕੋਰੋਨਾ ਟੀਕਾ
ਅਜਿਹੇ ਵਿੱਚ ਅਧਿਕਾਰੀਆਂ ਨੇ ਉਸ ਨੂੰ ਮਾਸਕ ਹਟਾਉਣ ਲਈ ਕਿਹਾ। ਅਬਦੁੱਲਾ ਦਾ ਮਾਸਕ ਕਾਫ਼ੀ ਭਾਰੀ ਸੀ, ਮਾਸਕ ਨੂੰ ਖੋਲਿਆ ਗਿਆ ਗਿਆ ਤਾਂ ਭੂਰੇ ਰੰਗ ਦਾ ਇੱਕ ਪਾਉਚ ਬਰਾਮਦ ਹੋਇਆ, ਜਿਸ ਨੂੰ ਟੇਪ ਨਾਲ ਲਪੇਟਿਆ ਗਿਆ ਸੀ। ਜਦੋਂ ਪਾਉਚ ਨੂੰ ਖੋਲ੍ਹਿਆ ਗਿਆ ਤਾਂ 85 ਗ੍ਰਾਮ ਸੋਨੇ ਦਾ ਪੇਸਟ ਬਰਾਮਦ ਹੋਇਆ। ਇਸ ਸੋਨੇ ਦੇ ਪੇਸਟ ਦੀ ਕੀਮਤ 2 ਲੱਖ 93 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।
ਇਸ ਤੋਂ ਇਲਾਵਾ ਉਸ ਦੇ ਬੈਗ ਤੋਂ 10 ਆਈਫੋਨ, 12ਪ੍ਰੋ 8 ਆਈਫੋਨ ਬਰਾਮਦ ਕੀਤੇ ਗਏ, ਜਿਸ ਨੂੰ ਪਹਿਲਾਂ ਇਸਤੇਮਾਲ ਕੀਤਾ ਜਾ ਚੁੱਕਿਆ ਸੀ। ਨਾਲ ਹੀ ਦੋ ਲੈਪਟਾਪ, ਦੋ ਕਾਰਟੂਨ ਸਿਗਰਟ। ਸਾਰੇ ਸਾਮਾਨ ਦੀ ਕੀਮਤ 11 ਲੱਖ ਰੁਪਏ ਦੱਸੀ ਗਈ ਹੈ। ਫਿਲਹਾਲ, ਸਾਮਾਨ ਨੂੰ ਕਸਟਮ ਐਕਟ ਦੇ ਤਹਿਤ ਸੀਜ਼ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।