ਮਾਤਾ ਵੈਸ਼ਨੋ ਮੰਦਰ 21 ਦਿਨਾਂ ਲਈ ਬੰਦ, ਭਵਨ ਨੂੰ ਜਾਂਦੇ ਰਾਹਾਂ 'ਤੇ ਪਸਰੀ ਸੁੰਨਸਾਨ (ਤਸਵੀਰਾਂ)

Wednesday, Mar 25, 2020 - 05:07 PM (IST)

ਕਟੜਾ— ਕੋਰੋਨਾ ਵਾਇਰਸ ਦੇ ਵਧਦੇ ਕਹਿਰ ਕਾਰਨ ਦੇਸ਼ ਨੂੰ 21 ਦਿਨਾਂ ਯਾਨੀ ਕਿ 14 ਅਪ੍ਰੈਲ ਤਕ ਲਾਕ ਡਾਊਨ ਕਰ ਦਿੱਤਾ ਗਿਆ ਹੈ। ਕੋਰੋਨਾ ਕਾਰਨ ਜੰਮੂ-ਕਸ਼ਮੀਰ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਵੀ ਸ਼ਰਧਾਲੂਆਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਟੜਾ ਤੋਂ ਮਾਤਾ ਦੇ ਭਵਨ ਨੂੰ ਜਾਂਦੇ ਰਾਹਾਂ 'ਤੇ ਸੁੰਨਸਾਨ ਪਸਰੀ ਹੋਈ ਹੈ। 

PunjabKesari

ਦੱਸ ਦੇਈਏ ਕਿ ਅੱਜ ਤੋਂ ਮਾਤਾ ਰਾਣੀ ਦੇ ਨਰਾਤੇ ਵੀ ਸ਼ੁਰੂ ਹੋ ਗਏ ਹਨ। ਅਜਿਹੇ 'ਚ ਨਰਾਤਿਆਂ ਦੌਰਾਨ ਦੇਵੀ ਮਾਂ ਦੇ ਦਰਸ਼ਨਾਂ ਦੇ ਇੱਛੁਕ ਸ਼ਰਧਾਲੂਆਂ ਨੂੰ ਆਪਣੇ-ਆਪਣੇ ਘਰਾਂ 'ਚ ਬੈਠ ਕੇ ਹੀ ਸੀਸ ਝੁਕਾਉਣਾ ਹੋਵੇਗਾ।

PunjabKesari

ਖਾਸ ਗੱਲ ਇਹ ਹੈ ਕਿਸਵੇਰੇ-ਸ਼ਾਮ ਹੋਣ ਵਾਲੀ ਆਰਤੀ ਦੌਰਾਨ ਕੁਦਰਤੀ ਪਿੰਡੀਆਂ ਦਾ ਪ੍ਰਸਾਰਣ ਦੋ ਮਿੰਟ ਲਈ ਹੋਵੇਗਾ। ਇਹ ਜਾਣਕਾਰੀ ਸ਼ਰਾਈਨ ਬੋਰਡ ਦੇ ਸੀ. ਈ. ਓ. ਰਮੇਸ਼ ਕੁਮਾਰ ਨੇ ਦਿੱਤੀ। ਜਿਸ ਦਾ ਪ੍ਰਸਾਰਣ ਸ਼ਰਧਾਲੂ ਆਪਣੇ-ਆਪਣੇ ਘਰਾਂ 'ਚ ਬੈਠ ਕੇ ਅਤੇ ਸ਼ਰਾਈਨ ਬੋਰਡ ਦੀ ਵੈੱਬਸਾਈਟ 'ਤੇ ਦੇਖ ਸਕਣਗੇ। ਜਿਸ ਦਾ ਪ੍ਰਸਾਰਣ ਸ਼ਰਧਾਲੂ ਆਪਣੇ-ਆਪਣੇ ਘਰਾਂ 'ਚ ਬੈਠ ਕੇ ਅਤੇ ਸ਼ਰਾਈਨ ਬੋਰਡ ਦੀ ਵੈੱਬਸਾਈਟ 'ਤੇ ਦੇਖ ਸਕਣਗੇ।

PunjabKesari


Tanu

Content Editor

Related News