ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਂਝੀ ਛੱਤ 'ਤੇ ਪ੍ਰਸ਼ਾਦ ਸੇਵਾ ਸ਼ੁਰ

02/22/2020 10:15:20 AM

ਕਟੜਾ (ਅਮਿਤ)— ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਨੇ ਮਹਾਸ਼ਿਵਰਾਤਰੀ ਦੇ ਤਿਓਹਾਰ 'ਤੇ ਸ਼ਰਧਾਲੂਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਬੋਰਡ ਪ੍ਰਸ਼ਾਸਨ ਨੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਾਚੀਨ ਮਾਰਗ 'ਤੇ ਸਥਿਤ ਸਾਂਝੀ ਛੱਤ 'ਤੇ ਪ੍ਰਸ਼ਾਦ ਸੇਵਾ ਸ਼ੁਰੂ ਕੀਤੀ ਹੈ। ਇਸ ਪ੍ਰਸ਼ਾਦ ਸੇਵਾ 'ਚ ਸ਼ਰਧਾਲੂਆਂ ਨੂੰ 24 ਘੰਟੇ ਚਾਹ ਸਮੇਤ ਕੜਾਹ ਅਤੇ ਛੋਲਿਆਂ ਦਾ ਪ੍ਰਸ਼ਾਦ ਮੁਹੱਈਆ ਕਰਵਾਇਆ ਜਾਵੇਗਾ।

PunjabKesariਇਸ ਪ੍ਰਸ਼ਾਦ ਸੇਵਾ ਦਾ ਉਦਘਾਟਨ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦੇ ਤਿਓਹਾਰ 'ਤੇ ਸੀ. ਈ.ਓ. ਸ਼੍ਰਾਈਨ ਬੋਰਡ ਰਾਮੇਸ਼ ਕੁਮਾਰ ਵਲੋਂ ਮੰਤਰ ਉਚਾਰਣ ਦੇ ਨਾਲ ਕੀਤਾ ਗਿਆ। ਇਸ ਤੋਂ ਪਹਿਲਾਂ ਉਕਤ ਸਥਾਨ 'ਤੇ ਵਿਸ਼ੇਸ਼ ਪੂਜਾ ਦਾ ਵੀ ਆਯੋਜਨ ਕੀਤਾ ਗਿਆ, ਜਿਸ 'ਚ ਸੀ. ਈ. ਓ. ਸ਼੍ਰਾਈਨ ਬੋਰਡ ਸਮੇਤ ਬੋਰਡ ਦੇ ਸੀਨੀਅਰ ਅਧਿਕਾਰੀ, ਏ. ਸੀ. ਈ. ਓ. ਵਿਵੇਕ ਵਰਮਾ, ਹੇਮਕਾਂਤ ਪਰਾਸ਼ਰ, ਡਿਪਟੀ ਸੀ.ਈ.ਓ. ਜਗਦੀਸ਼ ਮੇਹਰਾ, ਡਿਪਟੀ ਸੀ.ਈ. ਓ. ਦੀਪਕ ਦੁਬੇ, ਅਸਿਸਟੈਂਟ ਸੀ.ਈ.ਓ. ਮਨੁਹੰਸਾ ਵਿਸ਼ੇਸ਼ ਰੂਪ ਨਾਲ ਹਾਜ਼ਰ ਰਹੇ।

ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਸੀ. ਈ. ਓ. ਰਮੇਸ਼ ਕੁਮਾਰ ਨੇ ਕਿਹਾ ਕਿ ਉਕਤ ਸਥਾਨ 'ਤੇ ਸ਼ਰਧਾਲੂਆਂ ਦੇ ਰੁਕਣ ਲਈ ਵੇਟਿੰਗ ਹਾਲ ਸਮੇਤ ਹੋਰ ਸਹੂਲਤਾਂ ਦਾ ਵੀ ਨਿਰਮਾਣ ਬੋਰਡ ਪ੍ਰਸ਼ਾਸਨ ਵਲੋਂ ਕੀਤਾ ਗਿਆ ਹੈ। ਸ਼ਰਧਾਲੂ ਇਸ ਪ੍ਰਸ਼ਾਦ ਸੇਵਾ ਲਈ ਸਹਾਇਤਾ ਰਾਸ਼ੀ ਵੀ ਉਕਤ ਸਥਾਨ 'ਚ ਲੱਗੇ ਦਾਨ ਪਾਤਰਾਂ 'ਚ ਪਾ ਸਕਦੇ ਹਨ।


DIsha

Content Editor

Related News