ਵੈਸ਼ਨੋ ਦੇਵੀ ਅਤੇ ਬਾਲਾਜੀ ਦੀ ਤਰਜ ''ਤੇ ਹੋਵੇ ਗੋਵਰਧਨ ਦਾ ਵਿਕਾਸ : ਹੇਮਾ ਮਾਲਿਨੀ

12/5/2019 2:22:16 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਨੇ ਗੋਵਰਧਨ ਇਲਾਕੇ ਦੇ ਵਿਕਾਸ ਦਾ ਮੁੱਦਾ ਚੁੱਕਦੇ ਹੋਏ ਵੀਰਵਾਰ ਨੂੰ ਕਿਹਾ ਕਿ ਇਸ ਲਈ ਵੈਸ਼ਨੋ ਦੇਵੀ ਅਤੇ ਬਾਲਾਜੀ ਦੀ ਤਰਜ 'ਤੇ ਇਕ ਟਰੱਸਟ ਦਾ ਗਠਨ ਕੀਤਾ ਜਾਵੇ। ਹੇਮਾ ਮਾਲਿਨੀ ਨੇ ਕਿਹਾ ਕਿ ਗੋਵਰਧਨ ਦੀਆਂ 2 ਚੀਜ਼ਾਂ ਗਿਰੀਰਾਜ ਪਰਬਤ ਅਤੇ ਬਰੱਜ ਕਾ ਰਜ ਸਭ ਤੋਂ ਮਹੱਤਵਪੂਰਨ ਹਨ, ਉੱਥੇ ਸਹੂਲਤਾਂ ਦੀ ਕਮੀ ਹੈ। ਉਨ੍ਹਾਂ ਨੇ ਕਿਹਾ ਕਿ ਗਿਰੀਰਾਜਪਤ ਤੋਂ 10 ਕਰੋੜ ਲੋਕ ਇੱਥੇ ਆਉਂਦੇ ਹਨ ਅਤੇ ਗਿਰੀਰਾਜ ਪਰਬਤ ਦੀ 21 ਕਿਲੋਮੀਟਰ ਦੀ ਪਰਿਕ੍ਰਮਾ ਕਰਦੇ ਹਨ ਪਰ ਇੱਥੇ ਜਨ ਸਹੂਲਤਾਂ ਦੀ ਕਮੀ ਹੈ। ਉਨ੍ਹਾਂ ਨੇ ਕਿਹਾ ਕਿ ਗਿਰੀਰਾਜ ਪਰਬਤ ਦਾ ਕੁਝ ਹਿੱਸਾ ਰਾਜਸਥਾਨ 'ਚ ਵੀ ਪੈਂਦਾ ਹੈ।

2 ਰਾਜ ਸਰਕਾਰਾਂ ਦਾ ਮਸਲਾ ਹੋਣ ਕਾਰਨ ਗੋਵਰਧਨ ਦੇ ਵਿਕਾਸ ਲਈ ਕੇਂਦਰ ਸਰਕਾਰ ਨੂੰ ਪਹਿਲ ਕਰਦੇ ਹੋਏ ਵੈਸ਼ਨੋ ਦੇਵੀ ਅਤੇ ਬਾਲਾਜੀ ਟਰੱਸਟ ਦੀ ਤਰਜ 'ਤੇ 'ਸ਼੍ਰੀ ਗੋਵਰਧਨ ਜੀ ਵਿਕਾਸ ਟਰੱਸਟ' ਦਾ ਗਠਨ ਕਰਨਾ ਚਾਹੀਦਾ। ਹੇਮਾ ਨੇ ਕਿਹਾ ਕਿ ਪਿਛਲੇ ਦਿਨੀਂ ਰਾਧਾ ਕੁੰਡ ਅਤੇ ਕੁਸੁਮ ਸਰੋਵਰ 'ਚ ਆਚਮਨ ਕਰ ਕੇ ਕੁਝ ਲੋਕ ਬੀਮਾਰ ਪੈ ਗਏ ਸਨ। ਇਸ ਟਰੱਸਟਰਾਹੀਂ ਗੋਵਰਧਨ ਦੇ ਵਿਕਾਸ ਅਤੇ ਸੁਰੱਖਿਆ ਯਕੀਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਉੱਥੇ ਜਨ ਸਹੂਲਤਾਂ ਤੇ ਸਫ਼ਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਪਰਿਕ੍ਰਮਾ ਮਾਰਗ 'ਚ ਟਾਇਲਟ ਦੀਆਂ ਸਹੂਲਤਾਂ 'ਤੇ ਜ਼ੋਰ ਦਿੱਤਾ।


DIsha

Edited By DIsha