ਵਡੋਦਰਾ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ

Sunday, Feb 23, 2020 - 09:15 AM (IST)

ਵਡੋਦਰਾ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਮੌਤ

ਵਡੋਦਰਾ—ਗੁਜਰਾਤ ਦੇ ਵਡੋਦਰਾ ਜ਼ਿਲੇ 'ਚ ਟਰੱਕ ਅਤੇ ਟੈਂਪੋ ਟਰੈਵਲ ਦੀ ਭਿਆਨਕ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

PunjabKesari

ਦੱਸ ਦੇਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਰਾਤੀਆਂ ਨਾਲ ਭਰਿਆ ਟੈਂਪੋ ਟਰੈਵਲ ਪਾਦਰਾ ਤਹਿਸੀਲ ਖੇਤਰ ਦੇ ਰਾਨੂੰ ਅਤੇ ਮਹੂਵਾੜ ਦੇ ਵਿਚਾਲੇ ਪਹੁੰਚਿਆ ਤਾਂ ਉੱਥੇ ਅੱਗੋ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਰੂਪ 'ਚ ਹੋਈ ਕਿ ਟੈਂਪੋ ਟਰੈਵਲ ਦੇ ਪਰਖੱਚੇ ਉੱਡ ਗਏ। ਜਾਣਕਾਰੀ ਮਿਲਦਿਆਂ ਹੀ ਹਾਦਸੇ ਵਾਲੇ ਸਥਾਨ 'ਤੇ ਪੁਲਸ ਪਹੁੰਚੀ ਅਤੇ ਟੈਂਪੋ ਟਰੈਵਲ 'ਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ 11 ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


author

Iqbalkaur

Content Editor

Related News