ਟੀਕਾਕਰਣ ਨਾਲ ਕੋਵਿਡ-19 ਮੁਕਤ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਮਿਲ ਰਹੀ ਮਜ਼ਬੂਤੀ: PMO

04/11/2021 3:37:36 AM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਦਫ਼ਤਰ ਨੇ ਅਮਰੀਕਾ ਅਤੇ ਚੀਨ ਦੇ ਮੁਕਾਬਲੇ ਘੱਟ ਦਿਨਾਂ ਵਿੱਚ ਦੇਸ਼ ਵਿੱਚ ਦਿੱਤੀ ਗਈ ਕੋਵਿਡ-19 ਟੀਕੇ ਦੀਆਂ 10 ਕਰੋੜ ਖੁਰਾਕਾਂ ਦਾ ਚਰਚਾ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਇੱਕ ਤੰਦਰੁਸਤ ਅਤੇ ਕੋਵਿਡ-19 ਮੁਕਤ ਭਾਰਤ ਯਕੀਨੀ ਕਰਣ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰ ਰਹੀ ਹੈ। ਪੀ.ਐੱਮ.ਓ. ਵਲੋਂ ਜਾਰੀ ਇੱਕ ਟਵੀਟ ਵਿੱਚ ਕਿਹਾ ਗਿਆ, ‘ਤੰਦਰੁਸਤ ਅਤੇ ਕੋਵਿਡ-19 ਮੁਕਤ ਭਾਰਤ ਯਕੀਨੀ ਕਰਣ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।’

ਇਹ ਵੀ ਪੜ੍ਹੋ- 106 ਸਾਲਾ ਬੁੱਢੀ ਜਨਾਨੀ ਨੇ ਲਵਾਇਆ ਕੋਰੋਨਾ ਟੀਕਾ, ਬੋਲੀਂ- ਮੈਨੂੰ ਨਹੀਂ ਹੋਈ ਕੋਈ ਪ੍ਰੇਸ਼ਾਨੀ

ਇਸ ਟਵੀਟ ਦੇ ਨਾਲ ਸਿਹਤ ਮੰਤਰਾਲਾ ਵਲੋਂ ਟੀਕਾਕਰਣ ਮੁਹਿੰਮ ਨੂੰ ਲੈ ਕੇ ਜਾਰੀ ਅੰਕੜਿਆਂ ਦਾ ਬਿਓਰਾ ਵੀ ਸਾਂਝਾ ਕੀਤਾ, ਜਿਸ ਦੇ ਮੁਤਾਬਕ ਭਾਰਤ ਵਿੱਚ 85 ਦਿਨਾਂ ਵਿੱਚ ਕੋਵਿਡ-19 ਟੀਕੇ ਦੀਆਂ 10 ਕਰੋੜ ਖੁਰਾਕਾਂ ਦਿੱਤੀਆਂ ਗਈਆਂ। ਅਮਰੀਕਾ ਵਿੱਚ ਟੀਕੇ ਦੀਆਂ 10 ਕਰੋੜ ਖੁਰਾਕਾਂ ਦੇਣ ਵਿੱਚ 89 ਦਿਨ ਲੱਗੇ ਜਦੋਂ ਕਿ ਚੀਨ ਵਿੱਚ ਇਸ ਕੰਮ ਵਿੱਚ 102 ਦਿਨ ਲੱਗੇ ਸਨ। ਸਰਕਾਰ ਦਾ ਦਾਅਵਾ ਹੈ ਕਿ ਵਿਸ਼ਵ ਪੱਧਰ 'ਤੇ ਦਿੱਤੀ ਜਾ ਰਹੀ ਟੀਕੇ ਦੀ ਖੁਰਾਕ ਦੇ ਮਾਮਲੇ ਵਿੱਚ ਭਾਰਤ ਚੋਟੀ 'ਤੇ ਬਣਿਆ ਹੋਇਆ ਹੈ। ਦੇਸ਼ ਵਿੱਚ ਨਿੱਤ ਔਸਤਨ 38,93,288 ਟੀਕੇ ਲਗਾਏ ਜਾ ਰਹੇ ਹਨ।

ਦੱਸ ਦਈਏ ਭਾਰਤ ਵਿੱਚ ਬੀਤੇ 16 ਜਨਵਰੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਕੋਰੋਨਾ ਟੀਕਾਕਰਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਸ਼ੁਰੂਆਤ ਵਿੱਚ ਸਿਰਫ ਹੈਲਥ ਕੇਅਰ ਵਰਕਰਾਂ ਦਾ ਹੀ ਟੀਕਾਕਰਣ ਕੀਤਾ ਜਾ ਰਿਹਾ ਸੀ। ਫਿਰ ਬਾਅਦ ਵਿੱਚ ਇਸ ਵਿੱਚ ਫਰੰਟਲਾਈਨ ਵਰਕਰਾਂ ਨੂੰ ਵੀ ਜੋੜਿਆ ਗਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News