ਹਰਿਆਣਾ ’ਚ ਅਪ੍ਰੈਲ ਦੇ ਅਖੀਰ ਤੱਕ 15 ਲੱਖ ਲੋਕਾਂ ਨੂੰ ਟੀਕਾਕਰਨ ਦੀ ਕੋਸ਼ਿਸ਼: ਵਿਜ

04/07/2021 5:31:28 PM

ਹਰਿਆਣਾ— ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਪ੍ਰਦੇਸ਼ ਵਿਚ ਕਰੀਬ 35 ਲੱਖ ਲੋਕਾਂ ਨੂੰ ਟੀਕਾਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹੁਣ ਤੱਕ ਹਰਿਆਣਾ ’ਚ ਕਰੀਬ 21 ਲੱਖ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਾਇਆ ਜਾਵੇਗਾ। ਵਿਜ ਨੇ ਕੋਵਿਡ-19 ਦੇ ਵਿਸ਼ੇ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਪ੍ਰਧਾਨਗੀ ’ਚ ਅੱਜ ਆਯੋਜਿਤ 11 ਸੂਬਿਆਂ ਦੀ ਸਮੀਖਿਆ ਬੈਠਕ ’ਚ ਕਿਹਾ ਕਿ ਸੂਬਾ ਸਰਕਾਰ ਕੋਰੋਨਾ ਦੀ ਦੂਜੀ ਲਹਿਰ ਨੂੰ ਕੰਟਰੋਲ ਕਰਨ ਲਈ ਪਿਛਲੇ ਸਾਲ ਵਾਂਗ ਜ਼ਰੂਰੀ ਕਦਮ ਚੁੱਕਣਾ ਯਕੀਨੀ ਕਰੇਗੀ। ਸੂਬੇ ਵਿਚ ਇਸ ਸਮੇਂ 13 ਹਜ਼ਾਰ ਸਰਗਰਮ ਕੇਸ ਹਨ ਅਤੇ ਰੋਜ਼ ਕਰੀਬ 25 ਹਜ਼ਾਰ ਦੀ ਟੈਸਟਿੰਗ ਕੀਤੀ ਜਾਂਦੀ ਹੈ। 

ਸਿਹਤ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਵਿਚ ਕੋਵਿਡ-19 ਦੀ ਜਾਂਚ ਲਈ 35 ਲੈਬ ਹਨ, ਜਿਨ੍ਹਾਂ ’ਚ 92 ਹਜ਼ਾਰ ਪ੍ਰਤੀਦਿਨ ਟੈਸਟਿੰਗ ਦੀ ਸਮਰੱਥਾ ਹੈ। ਪ੍ਰਦੇਸ਼ ਵਿਚ ਆਈਸੋਲੇਸ਼ਨ ਵਾਰਡ, ਵੈਂਟੀਲੇਟਰ, ਆਮ ਬੈੱਡ, ਆਈ. ਸੀ. ਯੂ., ਦਵਾਈਆਂ ਅਤੇ ਯੰਤਰਾਂ ਦੀ ਗਿਣਤੀ ਉੱਚਿਤ ਮਾਤਰਾ ਵਿਚ ਹੈ। ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਪ੍ਰਦੇਸ਼ ਸਰਕਾਰ ਵਲੋਂ ਜੋ ਜਾਂਚ ਲਈ ਨਮੂੁਨੇ ਭੇਜੇ ਜਾਂਦੇ ਹਨ, ਉਨ੍ਹਾਂ ਦੀ ਰਿਪੋਰਟ ਛੇਤੀ ਭੇਜੀ ਜਾਵੇ, ਤਾਂ ਕਿ ਨਵੇਂ ਸਟ੍ਰੇਨ ਦਾ ਪਤਾ ਲਾ ਕੇ ਉਸ ਦਾ ਇਲਾਜ ਕੀਤਾ ਜਾ ਸਕੇ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਸੂਬਿਆਂ ਨੂੰ ਕੋਵਿਡ-19 ਕੰਟਰੋਲ ਕਰਨ ਲਈ ਠੋਸ ਕਦਮ ਚੁੱਕਣਗੇ ਹੋਣਗੇ ਅਤੇ ਪੋ੍ਰੋਟੋਕਾਲ ਦਾ ਸਹੀ ਤਰ੍ਹਾਂ ਨਾਲ ਪਾਲਣ ਕਰਨਾ ਹੋਵੇਗਾ।


Tanu

Content Editor

Related News