ਹਫਤੇ ''ਚ 5 ਦਿਨ ਹੀ ਬੈਂਕਾਂ ਦੇ ਖੁੱਲ੍ਹਣ ਦੀਆਂ ਖਬਰਾਂ ਹਨ ਗਲਤ : R.B.I
Sunday, Apr 21, 2019 - 02:47 AM (IST)

ਨਵੀਂ ਦਿੱਲੀ, (ਏਜੰਸੀ)— ਭਾਰਤੀ ਰਿਜ਼ਰਵ ਬੈਂਕ ਨੇ ਉਨ੍ਹਾਂ ਖਬਰਾਂ ਨੂੰ ਗਲਤ ਦੱਸਿਆ ਹੈ, ਜਿਨ੍ਹਾਂ ਵਿਚ ਬੈਂਕਾਂ ਲਈ ਹਫਤੇ ਵਿਚ 5 ਦਿਨ ਦੇ ਕੰਮਕਾਜ਼ੀ ਦਿਨਾਂ ਦੀ ਗੱਲ ਕਹੀ ਗਈ ਹੈ। ਉਪਰੋਕਤ ਬੈਂਕ ਦੇ ਚੀਫ ਜਨਰਲ ਮੈਨੇਜਰ ਯੋਗੇਸ਼ ਦਿਆਲ ਨੇ ਸ਼ਨੀਵਾਰ ਕਿਹਾ ਕਿ ਮੀਡੀਆ ਦੇ ਕੁਝ ਵਰਗਾਂ ਵਿਚ ਅਜਿਹੀਆਂ ਖਬਰਾਂ ਚੱਲ ਰਹੀਆਂ ਹਨ ਕਿ ਆਰ. ਬੀ. ਆਈ. ਦੇ ਹੁਕਮ 'ਤੇ ਕਮਰਸ਼ੀਅਲ ਬੈਂਕ ਹੁਣ ਹਫਤੇ ਵਿਚ 5 ਦਿਨ ਹੀ ਖੁੱਲ੍ਹੇ ਰਹਿਣਗੇ ਪਰ ਇਹ ਖਬਰ ਤੱਥਾਂ ਦੇ ਤੌਰ 'ਤੇ ਸਹੀ ਨਹੀ। ਭਾਰਤੀ ਰਿਜ਼ਰਵ ਬੈਂਕ ਨੇ ਅਜਿਹਾ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ।
ਦਰਅਸਲ ਸੋਸ਼ਲ ਮੀਡੀਆ 'ਤੇ ਇਨ੍ਹੀਂ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਕਿ ਜਾ ਰਿਹਾ ਹੈ ਕਿ ਪਹਿਲੀ ਜੂਨ ਤੋਂ ਸਾਰੇ ਬੈਂਕ ਹਰ ਸ਼ਨੀਵਾਰ ਬੰਦ ਰਹਿਣਗੇ।