ਪਛਾਣ ਲੁਕਾ ਕੇ ਵਿਆਹ ਕਰਨ ਵਾਲਿਆਂ ਦੀ ਖੈਰ੍ਹ ਨਹੀਂ, UCC (ਸੋਧ) ਆਰਡੀਨੈਂਸ, 2026 ਉੱਤਰਾਖੰਡ ’ਚ ਲਾਗੂ
Tuesday, Jan 27, 2026 - 11:21 PM (IST)
ਦੇਹਰਾਦੂਨ- ਉਤਰਾਖੰਡ ’ਚ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਲਾਗੂ ਹੋਣ ਦੀ ਪਹਿਲੀ ਵਰ੍ਹੇਗੰਢ ਤੋਂ ਸਿਰਫ਼ ਇਕ ਦਿਨ ਪਹਿਲਾਂ ਮੰਗਲਵਾਰ ਇਸ ਸਬੰਧ ’ਚ ਇਕ ਆਰਡੀਨੈਂਸ ਜਾਰੀ ਕੀਤਾ ਗਿਆ।
ਇਸ ’ਚ ਮੁੱਖ ਨੁਕਤਾ ਇਹ ਹੈ ਕਿ ਜੇ ਵਿਆਹ ਦੌਰਾਨ ਕੋਈ ਵੀ ਧਿਰ ਆਪਣੀ ਪਛਾਣ ਲੁਕਾਉਂਦੀ ਹੈ ਤਾਂ ਵਿਆਹ ਨੂੰ ਰੱਦ ਕਰਨ ਲਈ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਯੂਨੀਫਾਰਮ ਸਿਵਲ ਕੋਡ 2024 ਚ ਸੋਧ ਬਾਰੇ ਆਰਡੀਨੈਂਸ ਰਾਜਪਾਲ ਦੀ ਸਹਿਮਤੀ ਤੋਂ ਬਾਅਦ ਲਾਗੂ ਕੀਤਾ ਗਿਆ ਹੈ
ਇਹ ਆਰਡੀਨੈਂਸ ਯੂ. ਸੀ. ਸੀ. ਦੇ ਪ੍ਰਭਾਵਸ਼ਾਲੀ, ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕੋਡ ਦੇ ਵੱਖ-ਵੱਖ ਉਪਬੰਧਾਂ ’ਚ ਪ੍ਰਕਿਰਿਆਤਮਕ, ਪ੍ਰਸ਼ਾਸਕੀ ਤੇ ਦੰਡ ਸੁਧਾਰ ਪੇਸ਼ ਕਰਦਾ ਹੈ। ਆਰਡੀਨੈਂਸ ’ਤੇ ਆਧਾਰਿਤ ਇਕ ਸੋਧਿਆ ਬਿੱਲ ਹੁਣ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ’ਚ ਪੇਸ਼ ਕੀਤਾ ਜਾਵੇਗਾ।
