ਜ਼ੀ ਸਿਨੇ ਐਵਾਰਡਜ਼ 2026 ਦੀ ਰਾਤ, ਮੰਚ ’ਤੇ ਛਾਏ ਅਕਸ਼ੈ ਕੁਮਾਰ

Tuesday, Mar 10, 2026 - 01:09 PM (IST)

ਜ਼ੀ ਸਿਨੇ ਐਵਾਰਡਜ਼ 2026 ਦੀ ਰਾਤ, ਮੰਚ ’ਤੇ ਛਾਏ ਅਕਸ਼ੈ ਕੁਮਾਰ

ਮੁੰਬਈ- ਬਾਲੀਵੁੱਡ ਦੇ ਸਿਤਾਰਿਆਂ, ਦਮਦਾਰ ਪ੍ਰਫਾਰਮੈਂਸ ਅਤੇ ਯਾਦਗਾਰ ਪਲਾਂ ਨਾਲ ਸਜੀ ਜ਼ੀ ਸਿਨੇ ਐਵਾਰਡਜ਼ 2026 ਦੀ ਸ਼ਾਮ ਇਸ ਵਾਰ ਖ਼ਾਸ ਸਰਪ੍ਰਾਈਜ਼ ਲੈ ਕੇ ਆਈ। ਕਈ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਦੇਖਣਾ ਨਾ ਭੁੱਲਣਾ ਮਾਰੂਤੀ ਸੁਜ਼ੂਕੀ ਪ੍ਰੈਜ਼ੈਂਟਸ 24ਵੇਂ ਜ਼ੀ ਸਿਨੇ ਐਵਾਰਡਜ਼ 2026 ਐਤਵਾਰ 15 ਮਾਰਚ ਸ਼ਾਮ 7:30 ਵਜੇ, ਸਿਰਫ਼ ਜ਼ੀ ਸਿਨੇਮਾ, ਜ਼ੀ ਟੀ.ਵੀ. ਅਤੇ ਜ਼ੀ5 ’ਤੇ। ਇਸ ਸ਼ਾਮ ਦਾ ਸਭ ਤੋਂ ਰੋਮਾਂਚਕ ਪਲ ਉਦੋਂ ਦੇਖਣ ਨੂੰ ਮਿਲਿਆ ਜਦੋਂ ਸੁਪਰਸਟਾਰ ਅਕਸ਼ੈ ਕੁਮਾਰ ਨੇ ਆਪਣੇ ਖ਼ਾਸ ਅੰਦਾਜ਼ ’ਚ ਮੰਚ ’ਤੇ ਐਂਟਰੀ ਲਈ। ਅਕਸ਼ੈ ਕੁਮਾਰ ਘੋੜੇ ’ਤੇ ਸਵਾਰ ਹੋ ਕੇ ਐਰੀਨਾ ’ਚ ਪੁੱਜੇ। ਉਨ੍ਹਾਂ ਦੀ ਐਂਟਰੀ ਫ਼ਿਲਮੀ ਸੀਨ ਤੋਂ ਘੱਟ ਨਹੀਂ ਲੱਗੀ। ਉਨ੍ਹਾਂ ਨੂੰ ਫ਼ਿਲਮ ‘ਕੇਸਰੀ ਚੈਪਟਰ 2’ ਲਈ ਬੈਸਟ ਐਕਟਰ (ਲੀਡਿੰਗ ਰੋਲ) ਦਾ ਐਵਾਰਡ ਵੀ ਮਿਲਿਆ।

ਅਦਾਕਾਰ ਵਿੱਕੀ ਕੌਸ਼ਲ ਦੀ ਫ਼ਿਲਮ ‘ਛਾਵਾ’ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਅਤੇ ਇਸ ਦੇ ਲਈ ਵਿੱਕੀ ਕੌਸ਼ਲ ਨੂੰ ਵਿਊਅਰਜ਼ ਚੁਆਇਸ ਬੈਸਟ ਐਕਟਰ (ਮੇਲ) ਦਾ ਸਨਮਾਨ ਦਿੱਤਾ। ਇਹੀ ਨਹੀਂ, ਫ਼ਿਲਮ ‘ਛਾਵਾ’ ਨੂੰ ਵਿਊਅਰਜ਼ ਚੁਆਇਸ ਬੈਸਟ ਫ਼ਿਲਮ ਦਾ ਐਵਾਰਡ ਵੀ ਮਿਲਿਆ, ਜਦ ਕਿ ਇਸੇ ਫ਼ਿਲਮ ਲਈ ਵਿਨੀਤ ਕੁਮਾਰ ਸਿੰਘ ਨੂੰ ਬੈਸਟ ਸਪੋਰਟਿੰਗ ਐਕਟਰ (ਮੇਲ) ਦੇ ਸਨਮਾਨ ਨਾਲ ਨਿਵਾਜ਼ਿਆ ਗਿਆ। ਫ਼ਿਲਮ ‘ਸੈਯਾਰਾ’ ਨੇ ਬੈਸਟ ਫ਼ਿਲਮ, ਬੈਸਟ ਡਾਇਰੈਕਟਰ ਮੋਹਿਤ ਸੂਰੀ, ਬੈੱਸਟ ਮਿਊਜ਼ਿਕ ਐਲਬਮ ਅਤੇ ਬੈਸਟ ਮਿਊਜ਼ਿਕ ਰਿਸ਼ਭ ਕਾਂਤ, ਗੀਤ ‘ਬਰਬਾਦ’ ਵਰਗੇ ਕਈ ਵੱਡੇ ਸਨਮਾਨ ਆਪਣੇ ਨਾਂ ਕੀਤੇ। ਫ਼ਿਲਮ ਦੀ ਅਦਾਕਾਰਾ ਅਨੀਤ ਪੱਡਾ ਨੂੰ ਵਿਊਅਰਜ਼ ਚੁਆਇਸ ਬੈਸਟ ਐਕਟਰੈੱਸ ਦੇ ਨਾਲ ਬੈਸਟ ਡੈਬਿਊ (ਫੀਮੇਲ) ਦਾ ਐਵਾਰਡ ਵੀ ਮਿਲਿਆ, ਜਦ ਕਿ ਅਹਾਨ ਪਾਂਡੇ ਨੂੰ ਬੈਸਟ ਡੈਬਿਊ (ਮੇਲ) ਨਾਲ ਸਨਮਾਨਿਤ ਕੀਤਾ ਗਿਆ। ਕ੍ਰਿਤੀ ਸੈਨਨ ਨੂੰ ਫ਼ਿਲਮ ‘ਤੇਰੇ ਇਸ਼ਕ ਮੇਂ’ ਲਈ ਬੈਸਟ ਐਕਟਰੈੱਸ (ਲੀਡਿੰਗ ਰੋਲ), ਵਰੁਣ ਧਵਨ ਨੂੰ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਲਈ ਬੈਸਟ ਐਕਟਰ ਇਨ ਕਾਮਿਕ ਰੋਲ ਅਤੇ ਅਨੰਨਿਆ ਪਾਂਡੇ ਨੂੰ ‘ਕੇਸਰੀ ਚੈਪਟਰ 2’ ਲਈ ਬੈਸਟ ਸਪੋਰਟਿੰਗ ਐਕਟਰੈੱਸ ਦਾ ਐਵਾਰਡ ਦਿੱਤਾ ਗਿਆ।


author

cherry

Content Editor

Related News