ਉਤਰਾਖੰਡ ''ਚ ਤਪੋਵਨ ਸੁਰੰਗ ਤੋਂ ਬਰਾਮਦ ਹੋਈਆਂ 2 ਹੋਰ ਲਾਸ਼ਾਂ, ਮਰਨ ਵਾਲਿਆਂ ਦੀ ਗਿਣਤੀ 58 ਹੋਈ

02/16/2021 11:52:47 AM

ਤਪੋਵਨ- ਉਤਰਾਖੰਡ ਦੀ ਆਫ਼ਤ ਪ੍ਰਭਾਵਿਤ ਤਪੋਵਨ ਸੁਰੰਗ ਤੋਂ ਮੰਗਲਵਾਰ ਨੂੰ 2 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪਿਛਲੇ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਸੁਰੰਗ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਫ਼ੌਜ ਸਮੇਤ ਵੱਖ-ਵੱਖ ਏਜੰਸੀਆਂ ਦਾ ਸੰਯੁਕਤ ਬਚਾਅ ਅਤੇ ਤਲਾਸ਼ ਮੁਹਿੰਮ ਯੁੱਧ ਪੱਧਰ 'ਤੇ ਚੱਲ ਰਹੀ ਹੈ। ਲਾਸ਼ਾਂ ਨੂੰ ਰੱਖਣ ਲਈ ਤਪੋਵਨ 'ਚ ਬਣਾਏ ਗਏ ਅਸਥਾਈ ਮੁਰਦਾਘਰ 'ਚ ਤਾਇਨਾਤ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੰਗ ਤੋਂ ਹੁਣ ਤੱਕ 11 ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ।

ਇਹ ਵੀ ਪੜ੍ਹੋ : ਉਤਰਾਖੰਡ ਤ੍ਰਾਸਦੀ : ਸੁਰੰਗ 'ਚ ਫਸੇ 34 ਲੋਕਾਂ ਨੂੰ ਕੱਢਣ ਦੀ ਮੁਹਿੰਮ ਜਾਰੀ

7 ਫਰਵਰੀ ਨੂੰ ਚਮੋਲੀ ਜ਼ਿਲ੍ਹੇ ਦੀ ਰਿਸ਼ੀਗੰਗਾ ਘਾਟੀ 'ਚ ਆਏ ਹੜ੍ਹ ਦੇ ਸਮੇਂ ਐੱਨ.ਟੀ.ਪੀ.ਸੀ. ਦੀ 520 ਮੈਗਾਵਾਟ ਤਪੋਵਨ-ਵਿਸ਼ਨੂੰਗਾੜ ਜਲ-ਬਿਜਲੀ ਪ੍ਰਾਜੈਕਟ ਦੀ ਇਸ ਸੁਰੰਗ 'ਚ ਲੋਕ ਕੰਮ ਕਰ ਰਹੇ ਸਨ। ਨਿਰਮਾਣ ਅਧੀਨ ਤਪੋਵਨ-ਵਿਸ਼ਨੂੰਗਾਡ ਪ੍ਰਾਜੈਕਟ ਨੂੰ ਹੋਏ ਭਾਰੀ ਨੁਕਸਾਨ ਤੋਂ ਇਲਾਵਾ, ਰੈਣੀ 'ਚ ਸਥਿਤ 13.2 ਮੈਗਾਵਾਟ ਰਿਸ਼ੀਗੰਗਾ ਜਲ-ਬਿਜਲੀ ਪ੍ਰਾਜੈਕਟ ਵੀ ਹੜ੍ਹ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਆਫ਼ਤ ਪੀੜਤ ਖੇਤਰ ਤੋਂ ਹੁਣ ਤੱਕ ਕੁੱਲ 58 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ 146 ਲੋਕ ਹਾਲੇ ਵੀ ਲਾਪਤਾ ਹਨ।

ਇਹ ਵੀ ਪੜ੍ਹੋ : ਉਤਰਾਖੰਡ ਆਫ਼ਤ : ਪੂਰੀ ਤਰ੍ਹਾਂ ਨਾਲ ਨਸ਼ਟ ਹੋਇਆ ਤਪੋਵਨ ਬੰਨ੍ਹ


DIsha

Content Editor

Related News