ਉਤਰਾਖੰਡ ’ਚ ਇਸ ਮਾਨਸੂਨ ’ਚ ਹੁਣ ਤੱਕ 60 ਮਰੇ

09/02/2019 5:52:14 PM

ਦੇਹਰਾਦੂਨ— ਉਤਰਾਖੰਡ ’ਚ ਇਸ ਮਾਨਸੂਨ ਸੀਜਨ ’ਚ ਬੱਦਲ ਫਟਣ, ਜ਼ਮੀਨ ਖਿੱਸਕਣ ਅਤੇ ਹੜ੍ਹ ’ਚ ਰੁੜ੍ਹਨ ਵਰਗੀਆਂ ਘਟਨਾਵਾਂ ’ਚ ਹੁਣ ਤੱਕ 60 ਵਿਅਕਤੀਆਂ ਦੀ ਜਾਨ ਜਾ ਚੁਕੀ ਹੈ। ਭਾਰੀ ਬਾਰਸ਼ ਕਾਰਨ ਹੋਈਆਂ ਇਨ੍ਹਾਂ ਘਟਨਾਵਾਂ ਨਾਲ ਰਾਜ ਦੇ ਸਾਰੇ 13 ਜ਼ਿਲੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚੋਂ ਉਤਰਕਾਸ਼ੀ ਜ਼ਿਲਾ ਆਫ਼ਤ ਨਾਲ ਸਭ ਤੋਂ ਵਧ ਪੀੜਤ ਰਿਹਾ ਅਤੇ ਉੱਥੇ ਜ਼ਿਆਦਾ ਲੋਕਾਂ ਦੀ ਜਾਨ ਗਈ। ਉਤਰਕਾਸ਼ੀ ਜ਼ਿਲੇ ’ਚ ਆਫ਼ਤ ਰਾਹਤ ਕੰਮਾਂ ’ਚ ਲੱਗੇ ਇਕ ਨਿੱਜੀ ਹੈਲੀਕਾਪਟਰ ’ਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਸਮੇਤ ਕੁੱਲ 20 ਵਿਅਕਤੀਆਂ ਦੀ ਜਾਨ ਗਈ।

15 ਜੂਨ ਤੋਂ ਸ਼ੁਰੂ ਮਾਨਸੂਨ ਸੀਜਨ ਦੀ ਰਾਜ ਐਮਰਜੈਂਸੀ ਕਾਰਜ ਕੇਂਦਰ ਦੀ ਰਿਪੋਰਟ ਅਨੁਸਾਰ, ਚਮੋਲੀ ਜ਼ਿਲੇ ’ਚ 15, ਟਿਹਰੀ ’ਚ 5, ਰੂਦਰਪ੍ਰਯਾਗ ਜ਼ਿਲੇ ਅਤੇ ਪੌੜੀ ’ਚ 4-4, ਨੈਨੀਤਾਲ ਅਤੇ ਪਿਥੌਰਾਗੜ੍ਹ ’ਚ 3-3, ਊਧਮ ਸਿੰਘ ਨਗਰ ਅਤੇ ਬਾਗੇਸ਼ਵਰ ’ਚ 2-2 ਅਤੇ ਦੇਹਰਾਦੂਨ ਤੇ ਹਰਿਦੁਆਰ ’ਚ ਇਕ-ਇਕ ਵਿਅਕਤੀ ਦੀ ਮੌਤ ਬਾਰਸ਼ ਆਧਾਰਤ ਘਟਨਾਵਾਂ ’ਚ ਹੋਈ। ਉਤਰਕਾਸ਼ੀ ਜ਼ਿਲੇ ’ਚ ਹਾਲੇ ਵੀ ਰਾਹਤ ਮੁਹਿੰਮ ਜਾਰੀ ਹੈ ਅਤੇ ਇਹ ਅੰਕੜੇ ਹਾਲੇ ਬਦਲ ਸਕਦੇ ਹਨ। ਰਿਪੋਰਟ ਅਨੁਸਾਰ ਬੱਦਲ ਫਟਣ ਅਤੇ ਜ਼ਮੀਨ ਖਿੱਸਕਣ ਦੀਆਂ ਘਟਨਾਵਾਂ ’ਚ 396 ਜਾਨਵਰ ਵੀ ਮਾਰੇ ਗਏ, ਜਦੋਂ ਕਿ 49 ਮਕਾਨ ਪੂਰੀ ਤਰ੍ਹਾਂ ਨਸ਼ਟ ਹੋ ਗਏ।


DIsha

Content Editor

Related News