ਉਤਰਾਂਖੰਡ ਦੇ 4 ਜ਼ਿਲਿਆਂ ’ਚ ਭਾਰੀ ਬਾਰਿਸ਼ ਲਈ ਓਰੇਂਜ ਅਲਰਟ ਜਾਰੀ

Sunday, Sep 01, 2019 - 09:24 AM (IST)

ਉਤਰਾਂਖੰਡ ਦੇ 4 ਜ਼ਿਲਿਆਂ ’ਚ ਭਾਰੀ ਬਾਰਿਸ਼ ਲਈ ਓਰੇਂਜ ਅਲਰਟ ਜਾਰੀ

ਦੇਹਰਾਦੂਨ—ਮੌਸਮ ਵਿਭਾਗ ਵੱਲੋਂ ਅੱਜ ਉਤਰਾਂਖੰਡ ’ਚ ਭਾਰੀ ਬਾਰਿਸ਼ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਤਰਾਂਖੰਡ ਦੀ ਰਾਜਧਾਨੀ ਦੇਹਰਾਦੂਨ ਅਤੇ ਸਰਹੱਦੀ ਜ਼ਿਲੇ ਪਿਥੌਰਗੜ੍ਹ ’ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਦੇ ਤਹਿਤ ਅਧਿਕਾਰੀਆਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ।ਇਸ ਦੇ ਨਾਲ ਹੀ ਅੱਜ ਗੜਵਾਲ ਮੰਡਲ 'ਚ ਆਉਣ ਵਾਲੇ ਜ਼ਿਲੇ ਪੌੜੀ ਗੜਵਾਲ, ਚਮੋਲੀ, ਹਰਿਦੁਆਰ ਅਤੇ ਕਮਾਊ ਮੰਡਲ ’ਚ ਆਉਣ ਵਾਲੇ ਜ਼ਿਲੇ ਬਾਗੇਸ਼ਵਰ, ਅਲਮੋੜਾ, ਨੈਨੀਤਾਲ ਅਤੇ ਉੱਧਮ ਸਿੰਘ ਨਗਰ ’ਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਸਕਾਈ ਮੇਟ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਉਤਰਾਖੰਡ ਦੇ ਦੱਖਣੀ ਭਾਗਾਂ, ਹਿਮਾਚਲ ਪ੍ਰਦੇਸ਼ ਸਮੇਤ ਮੱਧ ਪ੍ਰਦੇਸ਼, ਦੱਖਣੀ ਪੂਰਬੀ ਰਾਜਸਥਾਨ, ਗੁਜਰਾਤ, ਪੱਛਮੀ ਤੱਟ ’ਚ ਕੇਰਲ ’ਚ ਮਾਨਸੂਨ ਸਰਗਰਮ ਰਹਿਣ ਦੀ ਸੰਭਾਵਨਾ ਹੈ।


author

Iqbalkaur

Content Editor

Related News