‘ਮਹਾਲਕਸ਼ਮੀ ਐਕਸਪ੍ਰੈੱਸ’ ਟਰੇਨ ਦੇ ਡੱਬੇ ’ਚੋਂ ਧੂੰਆਂ ਨਿਕਲਣ ਨਾਲ ਪਈਆਂ ਭਾਜੜਾਂ

Wednesday, Jul 29, 2026 - 11:41 AM (IST)

‘ਮਹਾਲਕਸ਼ਮੀ ਐਕਸਪ੍ਰੈੱਸ’ ਟਰੇਨ ਦੇ ਡੱਬੇ ’ਚੋਂ ਧੂੰਆਂ ਨਿਕਲਣ ਨਾਲ ਪਈਆਂ ਭਾਜੜਾਂ

ਠਾਣੇ (ਏਜੰਸੀ)- ਕੋਲਹਾਪੁਰ ਤੋਂ ਮੁੰਬਈ ਜਾ ਰਹੀ ਮਹਾਲਕਸ਼ਮੀ ਐਕਸਪ੍ਰੈੱਸ ਟਰੇਨ ਦੇ ਇਕ ਡੱਬੇ 'ਚੋਂ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਵਿਚ ਕਰਜਤ ਦੇ ਨੇੜੇ ਮੰਗਲਵਾਰ ਸਵੇਰੇ ਧੂੰਆਂ ਨਿਕਲਣ ਨਾਲ ਯਾਤਰੀਆਂ ਵਿਚ ਕੁਝ ਸਮੇਂ ਲਈ ਭਾਜੜਾਂ ਮਚ ਗਈਆਂ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੁੰਬਈ ਤੋਂ ਲਗਭਗ 90 ਕਿਲੋਮੀਟਰ ਦੂਰ ਕਰਜਤ ਦੇ ਮੰਕੀ ਹਿੱਲ ਖੇਤਰ ਵਿਚ ਵਾਪਰੀ, ਜਿਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਰਾਜਕੀ ਰੇਲਵੇ ਪੁਲਸ (ਜੀ. ਆਰ. ਪੀ.) ਅਨੁਸਾਰ, ਧੂੰਆਂ ਸ਼ਾਇਦ ਸ਼ਾਰਟ ਸਰਕਟ ਦੇ ਕਾਰਨ ਉੱਠਿਆ ਸੀ। ਰੇਲਵੇ ਅਧਿਕਾਰੀਆਂ ਨੇ ਤੁਰੰਤ ਪ੍ਰਭਾਵਿਤ ਡੱਬੇ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਟਰੇਨ ਅੱਗੇ ਦੇ ਸਫ਼ਰ ਲਈ ਰਵਾਨਾ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਟਰੇਨ ਦੇ ਕਰਜਤ ਸਟੇਸ਼ਨ ਤੋਂ ਚੱਲਣ ਦਾ ਸਮਾਂ ਸਵੇਰੇ 5:30 ਵਜੇ ਹੈ, ਪਰ ਇਸ ਘਟਨਾ ਦੇ ਕਾਰਨ ਇਸ ਦੇ ਰਵਾਨਾ ਹੋਣ ਵਿਚ ਦੇਰੀ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News