ਹਰਿਦੁਆਰ ''ਚ ਡਿੱਗਿਆ ਨਿਰਮਾਣ ਅਧੀਨ ਪੁਲ

Friday, Nov 01, 2024 - 04:20 PM (IST)

ਹਰਿਦੁਆਰ ''ਚ ਡਿੱਗਿਆ ਨਿਰਮਾਣ ਅਧੀਨ ਪੁਲ

ਹਰਿਦੁਆਰ (ਵਾਰਤਾ)- ਉੱਤਰਾਖੰਡ ਦੇ ਹਰਿਦੁਆਰ 'ਚ ਗਣੇਸ਼ ਪੁਲ ਕੋਲ ਪੀਰ ਬਾਬਾ ਕਾਲੋਨੀ ਤੋਂ ਸਟੇਸ਼ਨ ਜਾਣ ਲਈ ਬਣਾਇਆ ਜਾ ਰਿਹਾ ਫੁੱਟ ਓਵਰਬਰਿੱਜ ਗੰਗ ਨਹਿਰ 'ਚ ਸਮਾ ਗਿਆ। ਇਸ ਪੁਲ ਦੇ ਡਿੱਗਣ ਤੋਂ ਬਾਅਦ 2012 'ਚ ਹੋਏ ਪੁਲ ਹਾਦਸੇ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਹਾਲਾਂਕਿ ਇਸ ਪੁਲ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਦੱਸਣਯੋਗ ਹੈ ਕਿ ਰੂੜਕੀ 'ਚ ਪੀਰ ਬਾਬਾ ਕਾਲੋਨੀ ਤੋਂ ਰੇਲਵੇ ਸਟੇਸ਼ਨ ਨੂੰ ਜੋੜਨ ਲਈ ਇਕ ਪੁਲ ਦਾ ਨਿਰਮਾਣ ਮੁੱਖ ਮੰਤਰੀ ਦੇ ਐਲਾਨ ਦੇ ਅਧੀਨ ਵਿਧਾਇਕ ਪ੍ਰਦੀਪ ਬਤਰਾ ਦੇ ਪ੍ਰਸਤਾਵ 'ਤੇ ਕੀਤਾ ਜਾ ਰਿਹਾ ਸੀ। ਇਸ ਪੁਲ ਦਾ ਨੀਂਹ ਪੱਥਰ 2023 'ਚ ਮੁੱਖ ਮੰਤਰੀ ਵਲੋਂ ਕੀਤਾ ਗਿਆ ਸੀ।

ਲੋਕ ਨਿਰਮਾਣ ਵਿਭਾਗ ਨੂੰ ਇਸ ਪੁਲ ਨੂੰ ਬਣਾਉਣ ਦੀ ਜ਼ਿੰਮੇਵਾਰੀ ਮਿਲੀ ਸੀ। ਹਾਲ ਹੀ 'ਚ ਗੰਗਨਹਿਰ 'ਚ ਪਾਣੀ ਬੰਦ ਕੀਤਾ ਗਿਆ ਤਾਂ ਪੁਲ ਦੇ ਨਿਰਮਾਣ 'ਚ ਤੇਜ਼ੀ ਆ ਗਈ। ਠੇਕੇਦਾਰ ਵਲੋਂ ਪੁਲ ਦਾ ਸਟ੍ਰਕਚਰ ਤਿਆਰ ਕਰ ਕੇ ਨਹਿਰ ਦੇ ਉੱਪਰ ਬੰਨ੍ਹ ਦਿੱਤਾ ਗਿਆ। ਉੱਥੇ ਹੀ ਵੀਰਵਾਰ ਰਾਤ ਯਾਨੀ ਦੀਵਾਲੀ ਦੇ ਦਿਨ ਜਦੋਂ ਹਰਿ ਕੀ ਪੌੜੀ ਤੋਂ ਪਾਣੀ ਛੱਡਿਆ ਗਿਆ, ਉਦੋਂ ਨਹਿਰ 'ਚ ਪਾਣੀ ਆਉਣ ਨਾਲ ਪੁਲ ਪਾਣੀ 'ਚ ਜਾ ਡਿੱਗਿਆ। ਸ਼ੁਕਰ ਹੈ ਕਿ ਇਸ ਹਾਦਸੇ ਦੇ ਸਮੇਂ ਕੋਈ ਮਜ਼ਦੂਰ ਪੁਲ ਦੇ ਉੱਪਰ ਕੰਮ ਨਹੀਂ ਕਰ ਰਿਹਾ ਸੀ। ਇਸ ਲਈ ਹਾਦਸੇ 'ਚ ਕਿਸੇ ਤਰ੍ਹਾਂ ਦੀ ਜਾਨੀ ਹਾਨੀ ਨਹੀਂ ਹੋਈ ਪਰ ਇਸ ਹਾਦਸੇ ਨੇ 2012 ਦੇ ਪੁਲ ਹਾਦਸੇ ਨੂੰ ਤਾਜ਼ਾ ਕਰ ਦਿੱਤਾ। ਨਗਰ ਨਿਗਮ ਦੇ ਸਾਹਮਣੇ ਬਣਾਏ ਗਏ ਪੁਲ ਦਾ ਸਟ੍ਰਕਚਰ ਵੀ ਇਸੇ ਤਰ੍ਹਾਂ ਰੁੜ ਗਿਆ ਸੀ, ਜਿਸ 'ਚ ਚਾਰ ਮਜ਼ਦੂਰ ਵੀ ਪੁਲ ਨਾਲ ਪਾਣੀ 'ਚ ਰੁੜ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News