ਉੱਤਰਾਖੰਡ ਦੀ ਰਾਜਪਾਲ ਬੇਬੀ ਰਾਨੀ ਨੇ ਦਿੱਤਾ ਅਸਤੀਫ਼ਾ, ਯੂ.ਪੀ. ਚੋਣਾਂ ਲੜਨ ਦੀਆਂ ਅਟਕਲਾਂ

Wednesday, Sep 08, 2021 - 05:14 PM (IST)

ਉੱਤਰਾਖੰਡ ਦੀ ਰਾਜਪਾਲ ਬੇਬੀ ਰਾਨੀ ਨੇ ਦਿੱਤਾ ਅਸਤੀਫ਼ਾ, ਯੂ.ਪੀ. ਚੋਣਾਂ ਲੜਨ ਦੀਆਂ ਅਟਕਲਾਂ

ਦੇਹਰਾਦੂਨ (ਭਾਸ਼ਾ)— ਉੱਤਰਾਖੰਡ ਦੀ ਰਾਜਪਾਲ ਬੇਬੀ ਰਾਨੀ ਮੌਰਈਆ ਨੇ ਬੁੱਧਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਰਾਜ ਭਵਨ ਦੇ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਜਪਾਲ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜਪਾਲ ਨੇ ਨਿੱਜੀ ਕਾਰਨਾਂ ਦੇ ਚੱਲਦੇ ਅਸਤੀਫ਼ਾ ਦਿੱਤਾ ਹੈ। 

1956 ’ਚ ਜਨਮੀ ਬੇਬੀ ਨੇ 26 ਅਗਸਤ 2018 ਨੂੰ ਉੱਤਰਾਖੰਡ ਦੇ ਰਾਜਪਾਲ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ ਉਸ ਵੇਲੇ ਦੇ ਰਾਜਪਾਲ ਕੇ. ਕੇ. ਪਾਲ ਦੀ ਥਾਂ ਲਈ ਸੀ। ਦੱਸ ਦੇਈਏ ਬੇਬੀ ਰਾਜਪਾਲ ਬਣਨ ਤੋਂ ਪਹਿਲਾਂ 1995 ਤੋਂ ਸਾਲ 2002 ਤੱਕ ਆਗਰਾ ਦੀ ਮੇਅਰ ਵੀ ਰਹਿ ਚੁੱਕੀ ਹੈ। ਬੇਬੀ ਉੱਤਰਾਖੰਡ ਦੀ ਦੂਜੀ ਮਹਿਲਾ ਗਵਰਨਰ ਸੀ। ਇਸ ਤੋਂ ਪਹਿਲਾਂ ਮਾਰਗਰੇਟ ਅਲਵਾ ਉੱਤਰਾਖੰਡ ਦੀ ਰਾਜਪਾਲ ਰਹਿ ਚੁੱਕੀ ਹੈ। ਬੇਬੀ ਦੇ ਅਸਤੀਫ਼ੇ ਮਗਰੋਂ ਹੁਣ ਉੱਤਰਾਖੰਡ ਦਾ ਅਗਲਾ ਰਾਜਪਾਲ ਕੌਣ ਹੋਵੇਗਾ, ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।

ਦੱਸ ਦੇਈਏ ਕਿ ਬੇਬੀ ਨੇ ਦੋ ਦਿਨ ਪਹਿਲਾਂ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੀ ਸੀ। ਉਨ੍ਹਾਂ ਦੇ ਅਸਤੀਫ਼ੇ ਮਗਰੋਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ’ਚ ਭਾਜਪਾ ਵਲੋਂ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਾਂ ਫਿਰ ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਲੋਂ ਮੈਦਾਨ ’ਚ ਉਤਰ ਸਕਦੀ ਹੈ।


author

Tanu

Content Editor

Related News