ਉਤਰਾਖੰਡ ਚਾਰਧਾਮ ਦੇ ਸਾਰੇ ਸ਼ਰਧਾਲੂ ਇਨ੍ਹਾਂ ਸ਼ਰਤਾਂ ਨਾਲ ਕਰ ਸਕਣਗੇ ਦਰਸ਼ਨ

07/25/2020 3:02:28 PM

ਦੇਹਰਾਦੂਨ- ਉਤਰਾਖੰਡ ਸਰਕਾਰ ਨੇ ਬਾਬਾ ਕੇਦਾਰਨਾਥ, ਬਾਬਾ ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਚਾਰੇ ਧਾਮਾਂ ਦੇ ਦਰਸ਼ਨਾਂ 'ਤੇ ਲੱਗੀ ਪਾਬੰਦੀ ਹੁਣ ਖਤਮ ਕਰ ਦਿੱਤੀ ਗਈ ਹੈ ਅਤੇ ਦੇਸ਼ ਦੇ ਸਾਰੇ ਸ਼ਰਧਾਲੂਆਂ ਲਈ ਵੀ ਸ਼ਰਤੀਆਂ ਚਾਰਧਾਮ ਯਾਤਰਾ ਖੋਲ੍ਹ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹੁਣ ਤੱਕ ਸਿਰਫ਼ ਸੂਬੇ ਦੇ ਸ਼ਰਧਾਲੂਆਂ ਨੂੰ ਹੀ ਯਾਤਰਾ ਦੀ ਮਨਜ਼ੂਰੀ ਸੀ। ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਨੂੰ ਲੈ ਕੇ ਹੋਰ ਸਾਮਾਨ ਆਦੇਸ਼ ਵੀ ਲਾਗੂ ਰਹਿਣਗੇ। ਉਤਰਾਖੰਡ ਚਾਰ ਧਾਮ ਦੇਵਸਥਾਨਮ ਪ੍ਰਬੰਧਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀਨਾਥ ਰਮਨ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਸੂਬੇ 'ਚ ਬਾਹਰੀ ਸ਼ਰਧਾਲੂਆਂ ਨੂੰ ਵੀ ਚਾਰਧਾਮ ਯਾਤਰਾ 'ਤੇ ਆਉਣ ਦੀ ਮਨਜ਼ੂਰੀ ਹੋਵੇਗੀ ਪਰ ਉਨ੍ਹਾਂ ਕੋਲ ਉਤਰਾਖੰਡ ਆਉਣ ਦੇ 72 ਘੰਟਿਆਂ ਪਹਿਲਾਂ ਤੱਕ ਦੀ ਆਰ.ਟੀ.ਪੀ.ਸੀ.ਆਰ. ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਉਹ ਸ਼ਰਧਾਲੂ ਵੀ ਯਾਤਰਾ ਕਰ ਸਕਦੇ ਹਨ, ਜੋ ਉਤਰਾਖੰਡ ਪਹੁੰਚ ਕੇ ਤੈਅ ਕੁਆਰੰਟੀਨ ਮਿਆਦ ਨੂੰ ਪੂਰਾ ਕਰ ਚੁਕੇ ਹੋਣਗੇ। ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂ ਦੇਵਸਥਾਨਮ ਪ੍ਰਬੰਧਨ ਬੋਰਡ ਦੀ ਵੈੱਬਸਾਈਟ 'ਤੇ ਰਜਿਸਟਰੇਸ਼ਨ ਕਰਨਗੇ। ਉਨ੍ਹਾਂ ਨੂੰ ਰਜਿਸਟਰੇਸ਼ਨ ਦੇ ਨਾਲ ਆਪਣਾ ਪਛਾਣ ਪੱਤਰ (ਆਈ.ਡੀ.), ਕੋਵਿਡ-19 ਨੈਗੇਟਿਵ ਰਿਪੋਰਟ ਵੀ ਵੈੱਬਸਾਈਟ 'ਤੇ ਅਪਲੋਡ ਕਰਨੀ ਹੋਵੇਗੀ। ਇਸ ਤੋਂ ਇਲਾਵਾ ਵੈੱਬਸਾਈਟ 'ਤੇ ਅਪਲੋਡ ਕੀਤੇ ਗਏ ਦਸਤਾਵੇਜ਼ਾਂ ਦੀ ਮੂਲ ਪ੍ਰਤੀ ਆਪਣਾ ਪਾਸ ਰੱਖਣਾ ਵੀ ਜ਼ਰੂਰੀ ਹੋਵੇਗਾ। ਕੁਆਰੰਟੀਨ ਮਿਆਦ ਪੂਰੀ ਕਰਨ ਵਾਲੇ ਸ਼ਰਧਾਲੂ ਵੈੱਬਸਾਈਟ 'ਤੇ ਫੋਟੋ ਆਈ.ਡੀ. ਅਪਲੋਡ ਕਰਨਾ ਆਪਣਾ ਪਾਸ ਪ੍ਰਾਪਤ ਕਰਨਗੇ ਅਤੇ ਮੰਦਰਾਂ 'ਚ ਜਾ ਸਕਣਗੇ। ਸਰਕਾਰ ਨੇ ਇਹ ਕਦਮ ਸੈਰ-ਸਪਾਟਾ ਕਾਰੋਬਾਰ ਨੂੰ ਮਜ਼ਬੂਤੀ ਦੇਣ ਦੇ ਮਕਸਦ ਨਾਲ ਚੁੱਕਿਆ ਹੈ।
 


DIsha

Content Editor

Related News