ਚਾਰਧਾਮ ਯਾਤਰਾ ਲਈ ਲੱਖਾਂ ਸ਼ਰਧਾਲੂਆਂ ਨੇ ਕਰਵਾਈ ਸੀ 'ਬੁਕਿੰਗ', ਕੋਰੋਨਾ ਕਾਰਨ ਹੋਣ ਲੱਗੀ ਕੈਂਸਲ

Friday, Apr 30, 2021 - 03:29 PM (IST)

ਚਾਰਧਾਮ ਯਾਤਰਾ ਲਈ ਲੱਖਾਂ ਸ਼ਰਧਾਲੂਆਂ ਨੇ ਕਰਵਾਈ ਸੀ 'ਬੁਕਿੰਗ', ਕੋਰੋਨਾ ਕਾਰਨ ਹੋਣ ਲੱਗੀ ਕੈਂਸਲ

ਦੇਹਰਾਦੂਨ- ਸੂਬੇ ’ਚ ਕੋਵਿਡ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ ਚਾਰਧਾਮ ਯਾਤਰਾ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਉੱਚ ਪੱਧਰ ’ਤੇ ਲਏ ਗਏ ਫ਼ੈਸਲੇ ਅਨੁਸਾਰ ਸਾਰੇ ਧਾਮਾਂ ਦੇ ਕਪਾਟ ਨਿਰਧਾਰਤ ਸਮੇਂ ’ਤੇ ਹੀ ਖੁੱਲ੍ਹਣਗੇ ਅਤੇ ਤੀਰਥ-ਪੁਰੋਹਿਤ ਮੰਦਰਾਂ ’ਚ ਨਿਯਮਿਤ ਰੂਪ ਨਾਲ ਪੂਜਾ-ਪਾਠ ਕਰਨਗੇ ਪਰ ਸਥਾਨਕ ਜਾਂ ਬਾਹਰੀ ਕਿਸੇ ਵੀ ਸ਼ਰਧਾਲੂ ਨੂੰ ਚਾਰਧਾਮ ਯਾਤਰਾ ਦੀ ਆਗਿਆ ਨਹੀਂ ਹੋਵੇਗੀ। ਵੀਰਵਾਰ ਨੂੰ ਗੜੀ ਕੈਂਟ ਸਥਿਤ ਮੁੱਖ ਮੰਤਰੀ ਕੈਂਪ ਦਫ਼ਤਰ ’ਚ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ’ਚ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਚਾਰਧਾਮ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚਾਰਧਾਮਾਂ ’ਚ ਸਿਰਫ ਤੀਰਥ ਪੁਰੋਹਿਤਾਂ ਨੂੰ ਹੀ ਨਿਯਮਿਤ ਪੂਜਾ-ਪਾਠ ਦੀ ਆਗਿਆ ਹੋਵੇਗੀ। ਚਾਰਧਾਮ ਯਾਤਰਾ ਦੀ ਕਿਸੇ ਨੂੰ ਆਗਿਆ ਨਹੀਂ ਹੋਵੇਗੀ। ਸਥਾਨਕ ਜ਼ਿਲੇ ਦੇ ਨਿਵਾਸੀ ਵੀ ਮੰਦਰਾਂ ’ਚ ਪੂਜਾ-ਪਾਠ ਲਈ ਨਹੀਂ ਜਾ ਸਕਣਗੇ। ਉਨ੍ਹਾਂ ਕਿਹਾ ਕਿ ਨਿਯਮਿਤ ਸਮੇਂ ’ਤੇ ਹੀ ਚਾਰਧਾਮ ਦੇ ਕਪਾਟ ਖੁੱਲ੍ਹਣਗੇ।

ਇਹ ਵੀ ਪੜ੍ਹੋ : ਬੈਂਗਲੁਰੂ ’ਚ ਕੋਵਿਡ-19 ਤੋਂ ਪੀੜਤ 3000 ਲੋਕ ‘ਲਾਪਤਾ’, ਕਈਆਂ ਨੇ ਮੋਬਾਇਲ ਕੀਤੇ ਬੰਦ

7 ਲੱਖ ਸੈਲਾਨੀਆਂ ਨੇ ਬੁਕਿੰਗ ਰੱਦ ਕੀਤੀ
ਫਰਵਰੂ-ਮਾਰਚ 'ਚ ਹੀ ਯਾਤਰਾ ਮਾਰਗ 'ਤੇ ਪੈਣ ਵਾਲੇ ਗੜ੍ਹਵਾਲ ਮੰਡਲ ਵਿਕਾਸ ਨਿਗਮ (ਜੀ.ਐੱਮ.ਵੀ.ਐੱਨ.) ਦੇ ਸੈਂਕੜੇ ਗੈਸਟ ਹਾਊਸਾਂ ਨੂੰ 10 ਕਰੋੜ ਰੁਪਿਆਂ ਦੀ ਮੋਹਰੇ ਬੁਕਿੰਗ ਮਿਲ ਚੁਕੀ ਸੀ ਪਰ ਇਨਫੈਕਸ਼ਨ ਕਾਰਨ 7 ਲੱਖ ਸੈਲਾਨੀਆਂ ਨੇ ਬੁਕਿੰਗ ਰੱਦ ਕਰ ਦਿੱਤੀ। ਨਿਗਮ ਅਨੁਸਾਰ ਕੋਰੋਨਾ ਇਨਫਕੈਸ਼ਨ ਦੇ ਵੱਧਣ ਕਾਰਨ ਸੈਲਾਨੀਆਂ ਦੇ ਦੇਸ਼ ਭਰ ਤੋਂ ਫ਼ੋਨ ਆਉਣੇ ਸ਼ੁਰੂ ਹੋ ਗਏ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਉਤਰਾਖੰਡ ਸਰਕਾਰ ਨੇ ਕੋਰੋਨਾ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਕਾਰਨ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ ਪਰ ਜੁਲਾਈ 'ਚ ਕੁਝ ਨਵੀਆਂ ਸ਼ਰਤਾਂ ਨਾਲ ਮੁੜ ਤੋਂ ਯਾਤਰਾ ਸ਼ੁਰੂ ਹੋ ਗਈ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


author

DIsha

Content Editor

Related News