ਉੱਤਰਾਖੰਡ ਤ੍ਰਾਸਦੀ: ਤਪੋਵਨ ਸੁਰੰਗ ’ਚੋਂ ਮਿਲੀਆਂ ਤਿੰਨ ਹੋਰ ਲਾਸ਼ਾਂ, 143 ਅਜੇ ਵੀ ਲਾਪਤਾ

02/18/2021 7:01:14 PM

ਚਮੋਲੀ— ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ 7 ਫਰਵਰੀ ਨੂੰ ਅਚਾਨਕ ਗਲੇਸ਼ੀਅਰ ਟੁੱਟਣ ਕਾਰਨ ਆਏ ਹੜ੍ਹ ਮਗਰੋਂ ਫਸੇ ਮਜ਼ਦੂਰਾਂ ਤੱਕ ਪਹੁੰਚਣ ਲਈ 12ਵੇਂ ਦਿਨ ਵੀ ਬਚਾਅ ਮੁਹਿੰਮ ਜਾਰੀ ਰਹੀ। ਇਸ ਦਰਮਿਆਨ ਅੱਜ ਯਾਨੀ ਕਿ ਵੀਰਵਾਰ ਨੂੰ 3 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ, ਜਿਸ ਨਾਲ ਇਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 61 ਹੋ ਗਈ ਹੈ, ਉੱਥੇ ਹੀ 143 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਪੁਲਸ ਮੁਤਾਬਕ ਐੱਨ. ਟੀ. ਪੀ. ਸੀ. ਦੀ ਹੜ੍ਹ ਪ੍ਰਭਾਵਿਤ ਤਪੋਵਨ-ਵਿਸ਼ਣੂਗੜ੍ਹ ਪਣ ਬਿਜਲੀ ਪ੍ਰਾਜੈਕਟ ਦੀ ਇਕ ਸੁਰੰਗ ਤੋਂ 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਉੱਥੇ ਹੀ ਇਕ ਲਾਸ਼ ਰੈਣੀ ਤੋਂ ਮਿਲੀ।

PunjabKesari

ਦੱਸ ਦੇਈਏ ਕਿ ਤਪੋਵਨ ’ਚ ਹੁਣ ਤੱਕ 13 ਮਜ਼ਦੂਰਾਂ ਨੂੰ ਚਿੱਕੜ ਨਾਲ ਭਰੀ ਸੁਰੰਗ ’ਚੋਂ ਬਾਹਰ ਕੱਢਿਆ ਜਾ ਚੁੱਕਾ ਹੈ। ਹਾਦਸੇ ਦੇ ਸਮੇਂ ਉੱਥੇ ਵੱਡੀ ਗਿਣਤੀ ਵਿਚ ਲੋਕ ਕੰਮ ਕਰ ਰਹੇ ਸਨ। ਵੀਰਵਾਰ ਨੂੰ ਸੁਰੰਗ ਤੋਂ ਇਕ ਮਨੁੱਖੀ ਅੰਗ ਵੀ ਬਰਾਮਦ ਕੀਤਾ ਗਿਆ। ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵੱਖ-ਵੱਖ ਹਿੱਸਿਆਂ ਤੋਂ ਹੁਣ ਤੱਕ ਬਰਾਮਦ ਮਨੁੱਖੀ ਅੰਗਾਂ ਦੀ ਕੁੱਲ ਗਿਣਤੀ 27 ਹੋ ਗਈ।

PunjabKesari

ਸੁਰੰਗ ਵਿਚ ਪਾਣੀ ਜਮਾਂ ਹੋਣ ਕਾਰਨ ਬਚਾਅ ਕੰਮ ’ਚ ਮੁਸ਼ਕਲਾਂ ਪੇਸ਼ ਆ ਰਹੀਆਂ ਸਨ ਪਰ ਬੁੱਧਵਾਰ ਨੂੰਸੁਰੰਗ ਵਿਚ ਤਲਾਸ਼ੀ ਮੁਹਿੰਮ ਫਿਰ ਤੋਂ ਸ਼ੁਰੂ ਕੀਤੀ ਗਈ। ਫ਼ੌਜ, ਆਈ. ਟੀ. ਬੀ. ਪੀ., ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ. ਆਰ. ਐੱਫ. ਦੇ ਜਵਾਨਾਂ ਦੇ ਸਾਂਝੇ ਦਲ ਵਲੋਂ ਸੁਰੰਗ ਤੋਂ ਪਾਣੀ ਬਾਹਰ ਕੱਢਣ ਤੋਂ ਮਗਰੋਂ ਦੁਪਹਿਰ ਬਾਅਦ ਫਿਰ ਤੋਂ ਬਚਾਅ ਕੰਮ ਸ਼ੁਰੂ ਕੀਤਾ ਗਿਆ। 

PunjabKesari


Tanu

Content Editor

Related News