ਅਯੁੱਧਿਆ ਤੋਂ ਬਾਅਦ ਬਦਰੀਨਾਥ ’ਚ ਵੀ ਭਗਵਾਨ ਨੇ ਭਾਜਪਾ ਨੂੰ ਦਿੱਤੀ ਸਜ਼ਾ : ਕਾਂਗਰਸ

Sunday, Jul 14, 2024 - 12:56 AM (IST)

ਅਯੁੱਧਿਆ ਤੋਂ ਬਾਅਦ ਬਦਰੀਨਾਥ ’ਚ ਵੀ ਭਗਵਾਨ ਨੇ ਭਾਜਪਾ ਨੂੰ ਦਿੱਤੀ ਸਜ਼ਾ : ਕਾਂਗਰਸ

ਦੇਹਰਾਦੂਨ- ਉਤਰਾਖੰਡ ’ਚ ਹੋਈਆਂ 2 ਉਪ ਚੋਣਾਂ ’ਚ ਕਾਂਗਰਸ ਦੀ ਜਿੱਤ ਕਈ ਪੱਖੋਂ ਇਤਿਹਾਸਕ ਹੈ। ਜਿੱਥੇ ਪਹਿਲਾਂ ਅਯੁੱਧਿਆ ’ਚ ‘ਇੰਡੀਆ’ ਗੱਠਜੋੜ ਦੀ ਜਿੱਤ ਨੇ ਪੂਰੇ ਦੇਸ਼ ਨੂੰ ਸੁਨੇਹਾ ਦਿੱਤਾ ਕਿ ਭਾਜਪਾ ਨੂੰ ਭਗਵਾਨ ਰਾਮ ਨੇ ਸਜ਼ਾ ਦਿੱਤੀ ਹੈ, ਹੁਣ ਦੁਨੀਆ ਦੇ ਸਨਾਤਨੀਆਂ ਲਈ ਸਭ ਤੋਂ ਅਹਿਮ ਧਾਮ ਸ਼੍ਰੀ ਬਦਰੀਨਾਥ ’ਚ ਭਾਜਪਾ ਦੀ ਹਾਰ ਨਾਲ ਇਕ ਵਾਰ ਫਿਰ ਇਹ ਸੰਦੇਸ਼ ਗਿਆ ਹੈ ਕਿ ਭਗਵਾਨ ਨੂੰ ਧੋਖਾ ਪਸੰਦ ਨਹੀਂ ਹੈ। ਇਸੇ ਲਈ ਕਾਂਗਰਸ ਦੇ ਵਿਧਾਇਕ ਰਾਜਿੰਦਰ ਭੰਡਾਰੀ, ਜਿਨ੍ਹਾਂ ਨੂੰ ਭਾਜਪਾ ਨੇ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਾਲਚ ਤੇ ਡਰ ਵਿਖਾ ਕੇ ਆਪਣੇ ਵੱਲ ਕਰ ਲਿਆ ਸੀ, ਇਸ ਉਪ ਚੋਣ ’ਚ ਹਾਰ ਗਏ । ਉਹ ਨਾ ਘਰ ਦੇ ਰਹੇ, ਨਾ ਘਾਟ ਦੇ।

ਭਾਜਪਾ ਸਿਰਫ਼ ਮੱਧ ਪ੍ਰਦੇਸ਼ ਦੀ ਅਮਰਵਾੜਾ ਸੀਟ ਤੇ ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਸੀਟ ਜਿੱਤ ਸਕੀ। ਜੇ. ਡੀ.-ਯੂ ਬਿਹਾਰ ਦੀ ਰੁਪੌਲੀ ਅਤੇ ਪੀ. ਏ. ਕੇ. ਤਾਮਿਲਨਾਡੂ ਦੀ ਵਿਕਰਵੰਡੀ ਸੀਟ ਹਾਰ ਗਈ।


author

Rakesh

Content Editor

Related News