ਬੱਸ ਹਾਦਸੇ ''ਚ ਅਨਾਥ ਹੋਈ ਮਾਸੂਮ ਦੀ ਜ਼ਿੰਮੇਵਾਰੀ ਲਵੇਗੀ ਧਾਮੀ ਸਰਕਾਰ
Tuesday, Nov 05, 2024 - 05:29 PM (IST)

ਦੇਹਰਾਦੂਨ- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਦੇਸ਼ ਸਰਕਾਰ ਅਲਮੋੜਾ 'ਚ ਹੋਏ ਬੱਸ ਹਾਦਸੇ 'ਚ ਆਪਣੇ ਮਾਤਾ-ਪਿਤਾ ਨੂੰ ਗੁਆ ਚੁੱਕੀ ਤਿੰਨ ਸਾਲਾ ਬੱਚੀ ਦੀ ਪੜ੍ਹਾਈ ਦਾ ਖਰਚ ਚੁੱਕੇਗੀ। ਦੀਵਾਲੀ ਤੋਂ ਬਾਅਦ ਕੰਮ 'ਤੇ ਪਰਤ ਰਹੇ ਯਾਤਰੀਆਂ ਨਾਲ ਭਰੀ ਇਕ ਬੱਸ ਸੋਮਵਾਰ ਨੂੰ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ 'ਚ ਡੂੰਘੀ ਖੱਡ 'ਚ ਡਿੱਗ ਗਈ ਸੀ। ਹਾਦਸੇ 'ਚ ਬੱਸ 'ਚ ਸਵਾਰ 60 ਤੋਂ ਵੱਧ ਲੋਕਾਂ 'ਚੋਂ 36 ਲੋਕਾਂ ਦੀ ਮੌਤ ਹੋ ਗਈ ਸੀ। ਸ਼ਿਵਾਨੀ ਅਤੇ ਉਸ ਦੇ ਮਾਤਾ-ਪਿਤਾ ਬਿਰਖੇਤ 'ਚ ਆਪਣੇ ਜੱਦੀ ਘਰ ਤੋਂ ਦੀਵਾਲੀ ਮਨਾਉਣ ਤੋਂ ਬਾਅਦ ਰਾਮਨਗਰ ਪਰਤ ਰਹੇ ਸਨ। ਹਾਦਸੇ 'ਚ ਜਾਨ ਗੁਆਉਣ ਵਾਲੇ ਲੋਕਾਂ 'ਚ ਬੱਚੀ ਦੇ ਪਿਤਾ ਮਨੋਜ ਰਾਵਤ ਅਤੇ ਮਾਂ ਚਾਰੂ ਵੀ ਸ਼ਾਮਲ ਹਨ।
ਧਾਮੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਕੱਲ੍ਹ (ਸੋਮਵਾਰ) ਅਲਮੋੜਾ ਦੇ ਮਾਰਚੁਲਾ 'ਚ ਹੋਏ ਬੱਸ ਹਾਦਸੇ ਨਾਲ ਅਸੀਂ ਸਾਰੇ ਦੁਖੀ ਹਾਂ। ਇਸ ਕਠਿਨ ਸਮੇਂ ਸਾਡੀ ਸਰਕਾਰ ਨੇ ਹਾਦਸੇ 'ਚ ਆਪਣੇ ਮਾਤਾ-ਪਿਤਾ ਨੂੰ ਗੁਆਉਣ ਵਾਲੀ ਸ਼ਿਵਾਨੀ ਦੀ ਦੇਖਭਾਲ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਚੁੱਕਣ ਦਾ ਸੰਕਲਪ ਲਿਆ ਹੈ ਤਾਂ ਕਿ ਉਹ ਜੀਵਨ 'ਚ ਅੱਗੇ ਵੱਧ ਕੇ ਖ਼ੁਦ ਅਤੇ ਮਾਤਾ-ਪਿਤਾ ਦੇ ਸੁਫ਼ਨਿਆਂ ਨੂੰ ਸਾਕਾਰ ਕਰ ਸਕੇ।'' ਉਨ੍ਹਾਂ ਕਿਹਾ,''ਇਸ ਦੁਖ਼ਦ ਘਟਨਾ 'ਚ ਜਿਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਗੁਆਇਆ ਹੈ, ਉਨ੍ਹਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਇਕ ਮੁੱਖ ਸੇਵਕ ਅਤੇ ਪਰਿਵਾਰ ਦੇ ਮੈਂਬਰ ਵਜੋਂ ਮੈਂ ਇਸ ਦਰਦ ਨੂੰ ਸਮਝਦਾ ਹਾਂ।'' ਧਾਮੀ ਨੇ ਕਿਹਾ,''ਸਾਡਾ ਕਰਤੱਵ ਹੈ ਕਿ ਅਜਿਹੇ ਸਮੇਂ ਇਕਜੁਟ ਹੋ ਕੇ ਪ੍ਰਭਾਵਿਤ ਪਰਿਵਾਰਾਂ ਨੂੰ ਹਰਸੰਭਵ ਮਦਦ ਪ੍ਰਦਾਨ ਕਰੋ ਅਤੇ ਉਨ੍ਹਾਂ ਦੇ ਜੀਵਨ ਨੂੰ ਮੁੜ ਸਥਿਰਤਾ ਦੇਣ 'ਚ ਆਪਣਾ ਯੋਗਦਾਨ ਦਿਓ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8