ਉੱਤਰਾਖੰਡ: ਬੱਸ ਦੇ ਖੱਡ ’ਚ ਡਿੱਗਦੇ ਹੀ ਉੱਡੇ ਪਰਖੱਚੇ, ਤਸਵੀਰਾਂ ’ਚ ਵੇਖੋ ਹਾਦਸੇ ਦਾ ਭਿਆਨਕ ਮੰਜ਼ਰ

06/06/2022 11:45:32 AM

ਦੇਹਰਾਦੂਨ– ਉੱਤਰਾਖੰਡ ਦੇ ਉਤਰਾਕਾਸ਼ੀ ’ਚ ਐਤਵਾਰ ਸ਼ਾਮ ਨੂੰ ਮੱਧ ਪ੍ਰਦੇਸ਼ ਦੇ 30 ਤੀਰਥ ਯਾਤਰੀਆਂ ਨਾਲ ਭਰੀ ਬੱਸ ਖੱਡ ’ਚ ਡਿੱਗ ਗਈ। ਇਸ ਹਾਦਸੇ ’ਚ ਹੁਣ ਤੱਕ 26 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ। ਇਹ ਸਾਰੇ ਯਾਤਰੀ ਚਾਰਧਾਮ ਯਾਤਰਾ ’ਤੇ ਜਾ ਰਹੇ ਸਨ। ਬੱਸ ’ਚ ਸਵਾਰ ਸਾਰੇ ਯਾਤਰੀ ਪੰਨਾ, ਮੱਧ ਪ੍ਰਦੇਸ਼ ਦੇ ਵਾਸੀ ਸਨ। ਹਾਦਸੇ ਵਾਲੀ ਥਾਂ ’ਤੇ ਰਾਤ ਹੋਣ ਜਾਣ ਦੇ ਬਾਵਜੂਦ ਬਚਾਅ ਟੀਮਾਂ ਨੇ ਰੈਸਕਿਊ ਆਪਰੇਸ਼ਨ ਚਲਾਇਆ। ਓਧਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ: ਉੱਤਰਾਖੰਡ ਬੱਸ ਹਾਦਸਾ: 26 ਤੀਰਥ ਯਾਤਰੀਆਂ ਦੀ ਮੌਤ ’ਤੇ PM ਮੋਦੀ ਨੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ

PunjabKesari

ਰੈਸਕਿਊ ਆਪਰੇਸ਼ਨ ’ਚ ਜੁਟੇ ਅਧਿਕਾਰੀਆਂ ਨੇ ਦੱਸਿਆ ਕਿ ਡੂੰਘੀ ਖੱਡ ਅਤੇ ਹਨ੍ਹੇਰਾ ਹੋਣ ਦੀ ਵਜ੍ਹਾ ਕਰ ਕੇ ਆਪਰੇਸ਼ਨ ’ਚ ਮੁਸ਼ਕਲਾਂ ਪੇਸ਼ ਆਈਆਂ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਖੱਡ ’ਚੋਂ ਕੱਢ ਕੇ ਸੜਕ ਤੱਕ ਪਹੁੰਚਾਇਆ ਗਿਆ, ਜਿੱਥੋਂ ਇਨ੍ਹਾਂ ਨੂੰ ਨੇੜਲੇ ਹਸਪਤਾਲ ਭੇਜਿਆ ਗਿਆ। ਓਧਰ ਉੱਤਰਾਖੰਡ ਦੇ ਡੀ. ਜੀ. ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਬੱਸ ’ਚ ਸਵਾਰ ਸਾਰੇ ਯਾਤਰੀ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। 

ਇਹ ਵੀ ਪੜ੍ਹੋ- CM ਕੇਜਰੀਵਾਲ ਬੋਲੇ- ਕਸ਼ਮੀਰੀ ਪੰਡਤਾਂ ਨਾਲ ਅੱਜ ਓਹੀ ਹੋ ਰਿਹੈ ਜੋ 90 ਦੇ ਦਹਾਕੇ ’ਚ ਹੋਇਆ ਸੀ

PunjabKesari


ਦੱਸਿਆ ਜਾ ਰਿਹਾ ਹੈ ਕਿ ਤੀਰਥ ਯਾਤਰੀ ਹਰਿਦੁਆਰ ਤੋਂ ਯਮੁਨੋਤਰੀ ਦੇ ਦਰਸ਼ਨ ਲਈ ਜਾ ਰਹੇ ਸਨ। ਐਤਵਾਰ ਸ਼ਾਮ ਤੀਰਥ ਯਾਤਰੀਆਂ ਨਾਲ ਭਰੀ ਬੱਸ ਡਾਮਟਾ ਰਿਖਾਊਖੱਡ ਨੇੜੇ 250 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ। ਖੱਡ ’ਚ ਡਿੱਗਦੇ ਹੀ ਬੱਸ ਪੁਰਜਾ-ਪੁਰਜਾ ਹੋ ਗਈ ਅਤੇ ਲੋਕਾਂ ਦੀਆਂ ਲਾਸ਼ਾਂ ਇੱਧਰ-ਉੱਧਰ ਬਿਖਰ ਗਈਆਂ। ਇਹ ਮੰਜ਼ਰ ਵੇਖ ਕੇ ਬਚਾਅ ਕਰਨ ਪੁੱਜੇ ਲੋਕ ਡਰ ਗਏ। ਰਾਤ ਭਰ ਚਲੇ ਰੈਸਕਿਊ ਆਪਰੇਸ਼ਨ ’ਚ ਰਾਹਤ ਟੀਮ ਨੂੰ ਜ਼ਖਮੀਆਂ ਨੂੰ ਸੜਕ ਤੱਕ ਲਿਆਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ।

ਇਹ ਵੀ ਪੜ੍ਹੋ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨਾਲ ਜੁੜੇ ਕਈ ਟਿਕਾਣਿਆਂ ’ਤੇ ED ਦੀ ਛਾਪੇਮਾਰੀ

PunjabKesari

ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਕਰੀਬ 7.00 ਵਜੇ ਯਮੁਨੋਤਰੀ ਨੈਸ਼ਨਲ ਹਾਈਵੇਅ ’ਤੇ ਰਿਖਾਊਖੰਡ ਡਾਮਟਾ ਨੇੜੇ ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ 250 ਮੀਟਰ ਡੂੰਘੀ ਖੱਡ ’ਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ’ਚ ਸਵਾਰ ਸਾਰੇ ਯਾਤਰੀ ਪੰਨਾ ਮੱਧ ਪ੍ਰਦੇਸ਼ ਦੇ ਵਾਸੀ ਸਨ। ਬੱਸ ’ਚ ਡਰਾਈਵਰ ਸਮੇਤ 30 ਵਿਅਕਤੀ ਸਵਾਰ ਸਨ, ਜਿਨ੍ਹਾਂ ’ਚੋਂ 26 ਦੀ ਮੌਤ ਹੋ ਗਈ ਹੈ। 4 ਲੋਕਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਨ ਮਗਰੋਂ ਪਰਿਵਾਰਾਂ ਨੂੰ ਸੌਂਪ ਦਿੱਤਾ ਜਾਵੇਗਾ। 


Tanu

Content Editor

Related News