ਅੰਕਿਤਾ ਭੰਡਾਰੀ ਹੱਤਿਆਕਾਂਡ : ਭਾਜਪਾ ਦੇ ਸਾਬਕਾ ਮੰਤਰੀ ਦੇ ਬੇਟੇ ਸਮੇਤ ਤਿੰਨ ’ਤੇ ਕਤਲ ਦਾ ਦੋਸ਼ ਤੈਅ

03/20/2023 11:26:15 AM

ਨੈਸ਼ਨਲ ਡੈਸਕ- ਉਤਰਾਖੰਡ ਦੇ ਬਹੁ-ਚਰਚਿਤ ਅੰਕਿਤਾ ਭੰਡਾਰੀ ਹੱਤਿਆਕਾਂਡ ਮਾਮਲੇ ’ਚ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਹਨ। ਪੌੜੀ ਗੜਵਾਲ ਦੀ ਕੋਟਵਾਰ ਸੈਸ਼ਨ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕੇਸ ’ਚ ਮੁਲਜ਼ਮ ਪੁਲਕਿਤ ਆਰਿਆ, ਸੌਰਭ ਭਾਸਕਰ ਅਤੇ ਅੰਕਿਤ ਗੁਪਤਾ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ। ਰਿਸ਼ੀਕੇਸ਼ ਦੇ ਵਨੰਤਰਾ ਰਿਜ਼ਾਰਟ ’ਚ ਰਿਸੈਪਸ਼ਨਿਸਟ ਦਾ ਕੰਮ ਕਰਨ ਵਾਲੀ ਅੰਕਿਤਾ ਭੰਡਾਰੀ ਦੀ ਪਿਛਲੇ ਸਾਲ ਹੱਤਿਆ ਕਰ ਦਿੱਤੀ ਗਈ ਸੀ।

ਹੱਤਿਆ ਦਾ ਦੋਸ਼ ਇਨ੍ਹਾਂ ਤਿੰਨਾਂ ’ਤੇ ਲੱਗਾ ਸੀ। ਦਾਅਵਾ ਕੀਤਾ ਗਿਆ ਕਿ ਅੰਕਿਤਾ ਨੇ ਰਿਸੋਰਟ ’ਚ ਆਉਣ ਵਾਲੇ ਵੀ. ਆਈ. ਪੀ. ਗੈਸਟਸ ਨੂੰ ਸਪੈਸ਼ਲ ਸਰਵਿਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੈਸ਼ਨ ਕੋਰਟ ’ਚ ਤਿੰਨਾਂ ਮੁਲਜ਼ਮਾਂ ਦੀ ਸਖਤ ਸੁਰੱਖਿਆ ’ਚ ਪੇਸ਼ੀ ਕੀਤੀ ਗਈ, ਇਸ ਦੌਰਾਨ ਕੋਰਟ ਦੇ ਬਾਹਰ ਕਾਂਗਰਸੀ ਵਰਕਰਾਂ ਨੇ ਜੰਮ ਕੇ ਪ੍ਰਦਰਸ਼ਨ ਕੀਤਾ। ਪੁਲਸ ਮੁਲਜ਼ਮਾਂ ਨੂੰ ਲੈ ਕੇ ਪਹੁੰਚੀ ਤਾਂ ਕਾਂਗਰਸੀ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੋਰਟ ਦੇ ਬਾਹਰ ਪ੍ਰਦਰਸ਼ਨ ਮਾਮਲੇ ’ਚ ਪੁਲਸ ਨੇ ਕੁਝ ਵਕਰਾਂ ਨੂੰ ਗ੍ਰਿਫਤਾਰ ਵੀ ਕੀਤਾ।

ਅਗਲੀ ਸੁਣਵਾਈ 28 ਮਾਰਚ ਨੂੰ

ਕੋਰਟ ਨੇ ਇਸ ਮਾਮਲੇ ’ਚ ਅਗਲੀ ਸੁਣਵਾਈ ਲਈ 28 ਮਾਰਚ ਦੀ ਤਾਰੀਕ ਤੈਅ ਕੀਤੀ ਹੈ। ਅੰਕਿਤਾ ਭੰਡਾਰੀ ਹੱਤਿਆਕਾਂਡ ’ਚ ਮੁੱਖ ਮੁਲਜ਼ਮ ਅਤੇ ਵਨੰਤਰਾ ਰਿਜ਼ਾਰਟ ਦੇ ਮਾਲਿਕ ਪੁਲਕਿਤ ਆਰਿਆ ਨੇ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਸੀ। ਕੋਰਟ ਨੇ ਇਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਅੰਕਿਤ ਗੁਪਤਾ ਦੀ ਜ਼ਮਾਨਤ ਪਟੀਸ਼ਨ ਵੀ ਖਾਰਿਜ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਸੌਰਭ ਭਾਸਕਰ ਦੀ ਪਟੀਸ਼ਨ ਨੂੰ ਖਾਰਿਜ ਕੀਤਾ ਜਾ ਚੁੱਕਾ ਹੈ। ਪੁਲਕਿਤ ਆਰਿਆ ਭਾਜਪਾ ਵਲੋਂ ਮੁਅੱਤਲ ਨੇਤਾ ਵਿਨੋਦ ਆਰਿਆ ਦਾ ਬੇਟਾ ਹੈ।

ਵਿਨੋਦ ਆਰਿਆ ਨੂੰ ਭਾਜਪਾ ਦੀ ਤ੍ਰਿਵੇਂਦਰ ਸਿੰਘ ਰਾਵਤ ਸਰਕਾਰ ਦੌਰਾਨ ਸਾਲ 2021 ਤੱਕ ਰਾਜ ਮੰਤਰੀ ਦਾ ਦਰਜਾ ਪ੍ਰਾਪਤ ਸੀ। ਕੋਰਟ ਵਲੋਂ ਤਿੰਨਾਂ ਮੁਲਜ਼ਮਾਂ ’ਤੇ ਹੱਤਿਆ, ਸੈਕਸੁਅਲ ਹਰਾਸਮੈਂਟ, ਸਬੂਤਾਂ ਨੂੰ ਲੁਕਾਉਣ ਲਈ ਆਈ. ਪੀ. ਸੀ. ਦੀਆਂ ਧਾਰਾਵਾਂ ਅਤੇ ਜਿਸਮਫਰੋਸ਼ੀ ਦੇ ਧੰਦੇ ’ਚ ਧੱਕਣ ਦੇ ਮਾਮਲੇ ’ਚ ਵੀ ਪ੍ਰਾਸਟੀਚਿਊਸ਼ਨ ਐਕਟ ਦੇ ਤਹਿਤ ਦੋਸ਼ ਤੈਅ ਕੀਤੇ ਗਏ।

ਕੀ ਹੈ ਪੂਰਾ ਮਾਮਲਾ?

18 ਸਤੰਬਰ 2022 ਦੀ ਰਾਤ ਵਨੰਤਰਾ ਰਿਜ਼ਾਰਟ ਦੇ ਮਾਲਿਕ ਪੁਲਕਿਤ ਆਰਿਆ ਨੇ ਮਾਮਲਾ ਪੁਲਸ ਚੌਕੀ ’ਚ ਆਪਣੀ ਕਰਮਚਾਰੀ ਅੰਕਿਤਾ ਭੰਡਾਰੀ ਦੀ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਾਈ ਸੀ। ਮਾਮਲੇ ਦੀ ਜਾਂਚ ਕਾਫ਼ੀ ਹੌਲੀ ਰਫ਼ਤਾਰ ਨਾਲ ਚੱਲ ਰਹੀ ਸੀ।

ਤਿੰਨ ਦਿਨਾਂ ਤੋਂ ਬਾਅਦ ਅੰਕਿਤਾ ਦੇ ਗਾਇਬ ਹੋਣ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗਾ। ਦੋਸ਼ ਰਿਜ਼ਾਰਟ ਮਾਲਿਕ ਪੁਲਕਿਤ ਆਰਿਆ ’ਤੇ ਲੱਗਣ ਲੱਗੇ। ਵਿਵਾਦ ਵਧਿਆ ਤਾਂ ਧਾਮੀ ਸਰਕਾਰ ਨੇ ਮਾਮਲੇ ਦੀ ਜਾਂਚ ਨਿਯਮਿਤ ਪੁਲਸ ਤੋਂ ਕਰਾਉਣ ਦਾ ਫ਼ੈਸਲਾ ਲਿਆ। ਪੁਲਸ ਦੀ ਜਾਂਚ ’ਚ ਸ਼ੱਕ ਦੀ ਸੂਈ ਪੁਲਕਿਤ ਵੱਲ ਗਈ। ਪੁਲਸ ਨੇ 22 ਸਤੰਬਰ ਨੂੰ ਪੁਲਕਿਤ ਆਰਿਆ, ਮੈਨੇਜਰ ਸੌਰਭ ਭਾਸਕਰ ਅਤੇ ਅੰਕਿਤ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਸੀ।


Rakesh

Content Editor

Related News