ਉਤਰਾਖੰਡ 'ਚ 9 ਮਹੀਨੇ ਦਾ ਬੱਚਾ ਕੋਰੋਨਾ ਪਾਜ਼ੀਟਿਵ

Saturday, Apr 18, 2020 - 06:58 PM (IST)

ਉਤਰਾਖੰਡ 'ਚ 9 ਮਹੀਨੇ ਦਾ ਬੱਚਾ ਕੋਰੋਨਾ ਪਾਜ਼ੀਟਿਵ

ਦੇਹਰਾਦੂਨ-ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਕੋਰੋਨਾਵਾਇਰਸ ਨੂੰ ਲੈ ਕੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦੇਹਰਾਦੂਨ 'ਚ 9 ਮਹੀਨਿਆਂ ਦੇ ਮਾਸੂਮ ਬੱਚੇ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਦੱਸਿਆ ਜਾਂਦਾ ਹੈ ਕਿ ਇਹ ਬੱਚਾ ਆਪਣੇ ਪਿਤਾ ਦੇ ਸੰਪਰਕ 'ਚ ਆਉਣ ਕਾਰਨ ਇਨਫੈਕਟਡ ਹੋਇਆ ਹੈ। ਦਰਅਸਲ ਬੱਚੇ ਦਾ ਪਿਤਾ ਤਬਲੀਗੀ ਜਮਾਤ ਦੇ ਜਲਸੇ ਤੋਂ ਵਾਪਸ ਆਇਆ ਸੀ। ਅਧਿਕਾਰੀਆਂ ਨੇ ਅੱਜ ਭਾਵ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਪਰ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਬੱਚੇ ਦਾ ਪਿਤਾ ਕਿੱਥੇ ਪ੍ਰੋਗਰਾਮ 'ਚ ਸ਼ਾਮਲ ਹੋਇਆ ਸੀ ਜਾਂ ਮਾਸੂਮ ਦੇ ਪਿਤਾ 'ਚ ਇਨਫੈਕਸ਼ਨ ਦੀ ਪੁਸ਼ਟੀ ਕਦੋਂ ਹੋਈ।

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਉਤਰਾਖੰਡ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਸਾਹਮਣੇ ਆਏ 3 ਨਵੇਂ ਮਾਮਲਿਆਂ 'ਚ ਇਹ ਮਾਸੂਮ ਵੀ ਸ਼ਾਮਲ ਹੈ। ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਸਾਹਮਣੇ ਆਏ ਤਾਜ਼ਾ ਮਾਮਲਿਆਂ ਤੋਂ ਬਾਅਦ ਸੂਬੇ 'ਚ ਇਨਫੈਕਟਡ ਵਿਅਕਤੀਆਂ ਦੀ ਗਿਣਤੀ ਵਧ ਕੇ 40 ਹੋ ਗਈ ਹੈ। ਬੱਚੇ ਨੂੰ ਦੇਹਰਾਦੂਨ ਦੇ ਜਾਖਨ ਖੇਤਰ ਦੇ ਇਕ ਸਕੂਲ 'ਚ ਬਣੇ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਬੁਲਾਰੇ ਨੇ ਦੱਸਿਆ ਹੈ ਕਿ ਬੱਚੇ ਦਾ ਪਿਤਾ ਤਬਲੀਗੀ ਜਮਾਤ ਦੇ ਉਨ੍ਹਾਂ 10 ਮੈਂਬਰਾਂ 'ਚੋਂ ਇਕ ਹੈ, ਜਿਨ੍ਹਾਂ ਦਾ ਦੇਹਰਾਦੂਨ 'ਚ ਕੋਰੋਨਾਵਾਇਰਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਬੱਚੇ ਦੀ ਮਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਹੈ। 


author

Iqbalkaur

Content Editor

Related News