ਉਤਰਾਖੰਡ: ਕਾਰ ਖੱਡ ''ਚ ਡਿੱਗੀ, ਪੰਜ ਲੋਕਾਂ ਦੀ ਮੌਤ

Thursday, Oct 21, 2021 - 07:45 PM (IST)

ਉਤਰਾਖੰਡ: ਕਾਰ ਖੱਡ ''ਚ ਡਿੱਗੀ, ਪੰਜ ਲੋਕਾਂ ਦੀ ਮੌਤ

ਦੇਹਰਾਦੂਨ - ਉਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਇੱਕ ਕਾਰ ਖੱਡ ਵਿੱਚ ਜਾ ਡਿੱਗੀ ਅਤੇ ਇਸ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਟੁਨੀ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਸੰਦੀਪ ਪੰਵਾਰ ਨੇ ਕਿਹਾ ਕਿ ਬਾਨਪੁਰ ਪਿੰਡ ਵੱਲ ਜਾ ਰਹੀ ਕਾਰ ਸਵੇਰੇ ਕਰੀਬ 8:40 ਵਜੇ 400 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ।

ਉਨ੍ਹਾਂ ਕਿਹਾ ਕਿ ਕਾਰ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੰਵਾਰ ਨੇ ਕਿਹਾ ਕਿ ਪਰਿਵਾਰ ਬਾਨਪੁਰ ਪਿੰਡ ਸਥਿਤ ਆਪਣੇ ਬਗੀਚਿਆਂ ਨੂੰ ਦੇਖਣ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਸੰਜੇ (49), ਉਨ੍ਹਾਂ ਦੀ ਪਤਨੀ ਬਬਲੀ (44), ਉਨ੍ਹਾਂ ਦਾ ਪੁੱਤਰ ਨਿਖਿਲ (13) ਅਤੇ ਸੰਜੇ ਦੇ ਰਿਸ਼ਤੇਦਾਰ ਜਗਦੀਸ਼ (34) ਅਤੇ ਅਮਿਤ (23) ਦੇ ਰੂਪ ਵਿੱਚ ਹੋਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News