ਰੁਦਰਪ੍ਰਯਾਗ ''ਚ ਦਿੱਸਿਆ ਭਿਆਨਕ ਰੂਪ! ਸ਼ਿਵ ਦੀਆਂ ਜਟਾਵਾਂ ਤੋਂ ਉਤਰ ਰਹੀ ''ਗੰਗਾ''

Monday, Jun 30, 2025 - 04:09 PM (IST)

ਰੁਦਰਪ੍ਰਯਾਗ ''ਚ ਦਿੱਸਿਆ ਭਿਆਨਕ ਰੂਪ! ਸ਼ਿਵ ਦੀਆਂ ਜਟਾਵਾਂ ਤੋਂ ਉਤਰ ਰਹੀ ''ਗੰਗਾ''

ਦੇਹਰਾਦੂਨ- ਪਹਾੜੀ ਸੂਬਿਆਂ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ 'ਚ ਕੁਦਰਤ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਉੱਤਰਾਖੰਡ ਦੇ ਬਦਰੀਨਾਥ ਅਤੇ ਕੇਦਾਰਨਾਥ ਤੱਕ ਕਈ ਥਾਵਾਂ 'ਤੇ ਲਗਾਤਾਰ ਲੈਂਡ ਸਲਾਈਡ ਹੋ ਰਿਹਾ ਹੈ। ਪਿੰਡਾਂ ਨੂੰ ਜੋੜਨ ਵਾਲੀਆਂ ਕਈ ਸੜਕਾਂ ਨਾਲ ਸੰਪਰਕ ਕੱਟਿਆ ਗਿਆ ਹੈ। ਕੇਦਾਰਨਾਥ ਅਤੇ ਅਲਕਨੰਦਾ ਦੇ ਨੇੜੇ ਮੰਦਾਕਿਨੀ ਨਦੀ ਦੀ ਰਫ਼ਤਾਰ ਬਹੁਤ ਤੇਜ਼ ਹੈ। ਇਹ ਰੁਦਰਪ੍ਰਯਾਗ ਵਿਚ ਦੋਵਾਂ ਨਦੀਆਂ ਦੇ ਸੰਗਮ 'ਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਸੰਗਮ 'ਤੇ 12 ਫੁੱਟ ਉੱਚੀ ਸ਼ਿਵ ਮੂਰਤੀ ਦਾ ਇਕ ਸ਼ਾਨਦਾਰ ਦ੍ਰਿਸ਼ ਦਿਖਾਈ ਦੇ ਰਿਹਾ ਹੈ। ਅਜਿਹਾ ਲੱਗਦਾ ਹੈ ਜਿਵੇਂ ਅਲਕਨੰਦਾ ਸ਼ਿਵ ਦੀਆਂ ਜਟਾਵਾਂ ਨੂੰ ਛੂਹ ਰਹੀ ਹੋਵੇ। ਇਹ ਉਸ ਵਿਚੋਂ ਵਗ ਰਿਹਾ ਹੋਵੇ।

 

ਰਾਹਤ ਦੀ ਗੱਲ ਇਹ ਹੈ ਕਿ ਚਾਰ ਧਾਮ ਯਾਤਰਾ ਬਹਾਲ ਕਰ ਦਿੱਤੀ ਗਈ ਹੈ। ਮੋਹਲੇਧਾਰ ਮੀਂਹ ਨੂੰ ਵੇਖਦੇ ਹੋਏ ਇਕ ਦਿਨ ਲਈ ਚਾਰ ਧਾਮ ਯਾਤਰਾ ਰੋਕ ਦਿੱਤੀ ਗਈ ਸੀ। ਦੂਜੇ ਪਾਸੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਵਧਾਨੀ ਵਰਤਣ ਅਤੇ ਮੌਸਮ ਪੂਰੀ ਤਰ੍ਹਾਂ ਸਾਫ਼ ਹੋਣ ਤੱਕ ਗੈਰ-ਜ਼ਰੂਰੀ ਯਾਤਰਾ ਤੋਂ ਬਚਣ। ਕੁਝ ਥਾਵਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ ਅਤੇ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਸਕੂਲਾਂ ਵਿਚ ਸੋਮਵਾਰ ਯਾਨੀ ਕਿ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। 


author

Tanu

Content Editor

Related News