ਉੱਤਰਾਕਾਸ਼ੀ ਸੁਰੰਗ ਹਾਦਸਾ; ਗਡਕਰੀ ਬੋਲੇ- ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣਾ ਸਭ ਤੋਂ ਵੱਡੀ ਤਰਜੀਹ

Sunday, Nov 19, 2023 - 06:27 PM (IST)

ਉੱਤਰਾਕਾਸ਼ੀ- ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਸਿਲਕਿਆਰਾ ਸੁਰੰਗ 'ਚ ਫਸੇ ਮਜ਼ਦੂਰਾਂ ਨੂੰ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਛੇਤੀ ਬਾਹਰ ਕੱਢਣਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਮੁੱਖ ਮੰਤਰੀ ਪੁਸ਼ਕਰ ਧਾਮੀ ਨਾਲ ਮੌਕੇ 'ਤੇ ਪਹੁੰਚੇ ਨਿਤਿਨ ਗਡਕਰੀ ਨੇ ਕਿਹਾ ਕਿ ਮੁਸ਼ਕਲ ਹਲਾਤਾਂ ਨੂੰ ਵੇਖਦੇ ਹੋਏ ਬਚਾਅ ਮੁਹਿੰਮ ਚੁਣੌਤੀਪੂਰਨ ਹੈ। ਇੱਥੇ ਮਿੱਟੀ ਦਾ ਪੱਧਰ ਇਕ ਬਰਾਬਰ ਨਹੀਂ ਹੈ ਅਤੇ ਇਹ ਮੁਲਾਇਮ ਅਤੇ ਸਖ਼ਤ ਦੋਵੇਂ ਹਨ, ਜਿਸ ਨਾਲ ਮਕੈਨੀਕਲ ਮੁਹਿੰਮ ਚਲਾਉਣਾ ਔਖਾ ਹੈ। 

ਇਹ ਵੀ ਪੜ੍ਹੋ- ਉੱਤਰਾਕਾਸ਼ੀ ਸੁਰੰਗ ਹਾਦਸਾ: ਸੁਰੰਗ 'ਚ ਫਸੇ ਮਜ਼ਦੂਰਾਂ ਨੂੰ ਮਲਟੀਵਿਟਾਮਿਨ ਦਵਾਈਆਂ ਤੇ ਮੇਵੇ ਭੇਜ ਰਹੀ ਸਰਕਾਰ

PunjabKesari

ਮੌਕੇ 'ਤੇ ਬਚਾਅ ਕੰਮਾਂ ਦਾ ਨਿਰੀਖਣ ਕਰਨ ਮਗਰੋਂ ਗਡਕਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਅਮਰੀਕੀ ਆਗਰ ਮਸ਼ੀਨ ਤੋਂ ਮਲਬੇ 'ਚ ਡ੍ਰਿਲਿੰਗ ਕਰ ਕੇ ਸੁਰੰਗ 'ਚ ਫਸੇ ਮਜ਼ਦੂਰਾਂ ਤੱਕ ਸਭ ਤੋਂ ਛੇਤੀ ਪਹੁੰਚਣ ਦਾ ਤਰੀਕਾ ਹੈ। ਗਡਕਰੀ ਨੇ ਕਿਹਾ ਕਿ ਅਮਰੀਕੀ ਆਗਰ ਜਦੋਂ ਮੁਲਾਇਮ ਮਿੱਟੀ 'ਚ ਡ੍ਰਿਲਿੰਗ ਕਰ ਰਹੀ ਸੀ ਤਾਂ ਉਹ ਸਹੀ ਤਰੀਕੇ ਨਾਲ ਕੰਮ ਕਰ ਰਹੀ ਸੀ ਪਰ ਜਦੋਂ ਉਸ ਦੇ ਸਾਹਮਣੇ ਇਕ ਸਖ਼ਤ ਰੁਕਾਵਟ ਆਈ ਤਾਂ ਸਮੱਸਿਆ ਆਉਣ ਲੱਗੀ। ਇਸ ਕਾਰਨ ਮਸ਼ੀਨ ਨੂੰ ਜ਼ਿਆਦਾ ਦਬਾਅ ਪਾਉਣਾ ਪਿਆ, ਜਿਸ ਨਾਲ ਕੰਬਣੀ ਸ਼ੁਰੂ ਹੋ ਗਈ ਅਤੇ ਸੁਰੱਖਿਆ ਕਾਰਨਾਂ ਤੋਂ ਇਸ ਨੂੰ ਰੋਕ ਦਿੱਤਾ ਗਿਆ। 

ਇਹ ਵੀ ਪੜ੍ਹੋ-  CM ਕੇਜਰੀਵਾਲ ਨੇ ਵਿਸ਼ਵ ਕੱਪ ਮੁਕਾਬਲੇ ਲਈ ਟੀਮ ਇੰਡੀਆ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ, ਕਿਹਾ-ਇਤਿਹਾਸ ਬਣਾਓ

PunjabKesari

ਉਨ੍ਹਾਂ ਕਿਹਾ ਕਿ ਫਸੇ ਹੋਏ ਮਜ਼ਦੂਰਾਂ ਨੂੰ ਲਗਾਤਾਰ ਆਕਸੀਜਨ, ਬਿਜਲੀ, ਖਾਣਾ, ਪਾਣੀ ਅਤੇ ਦਵਾਈਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਛੇਤੀ ਬਾਹਰ ਕੱਢਣ  ਲਈ ਹਰ ਸੰਭਵ ਤਰੀਕਾ ਅਪਣਾਇਆ ਜਾ ਰਿਹਾ ਹੈ। ਗਡਕਰੀ ਨੇ ਦੱਸਿਆ ਕਿ ਕੇਂਦਰ ਵਲੋਂ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚ 2.75 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਸੁਰੰਗਾਂ ਬਣਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਉੱਤਰਾਖੰਡ ਸੁਰੰਗ ਹਾਦਸਾ: ਬਚਾਅ ਮੁਹਿੰਮ 'ਚ ਰੁਕਾਵਟ, ਸੁਰੰਗ 'ਚ ਫਸੇ ਮਜ਼ਦੂਰਾਂ ਦੀ ਉਡੀਕ ਵਧੀ


Tanu

Content Editor

Related News