ਯੋਗੀ ਸਰਕਾਰ ਨੇ ਉੱਤਰ ਪ੍ਰਦੇਸ਼ 'ਚ ਕੀਤਾ ਵੱਡਾ ਪ੍ਰਸ਼ਾਸਨਿਕ ਤਬਾਦਲਾ

01/01/2020 5:19:18 PM

ਲਖਨਊ—ਉੱਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਵੱਡਾ ਪ੍ਰਸ਼ਾਸਨਿਕ ਤਬਾਦਲਾ ਕਰਦੇ ਹੋਏ ਸੂਬੇ 'ਚ 22 ਆਈ.ਏ.ਐੱਸ. ਅਫਸਰ ਅਤੇ 28 ਪੀ.ਸੀ.ਐੱਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ ਹਾਲਾਂਕਿ ਕਿਸੇ ਵੀ ਸੂਬੇ 'ਚ ਕੁਲੈਕਟਰ ਨਹੀਂ ਬਦਲੇ ਗਏ ਪਰ ਕਈ ਜ਼ਿਲਿਆਂ ਦੇ ਮੁੱਖ ਵਿਕਾਸ ਅਧਿਕਾਰੀ (ਸੀ.ਡੀ.ਓ) ਨੂੰ ਬਦਲ ਦਿੱਤਾ ਗਿਆ ਹੈ। ਸਿਧਾਰਥਨਗਰ ਦੀ ਸੀ.ਡੀ.ਓ ਹਰਸ਼ਿਤਾ ਮਾਥੁਰ ਦਾ ਟ੍ਰਾਂਸਫਰ ਗੋਰਖਪੁਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਗੋਰਖਪੁਰ ਦਾ ਨਵਾਂ ਸੀ.ਡੀ.ਓ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਗੌਰੀ ਸ਼ੰਕਰ ਪ੍ਰਿਯਦਰਸ਼ੀ ਨੂੰ ਅਲੀਗੜ੍ਹ ਦਾ ਕਮਿਸ਼ਨਰ ਅਤੇ ਗੌਰਵ ਦਿਆਲ ਨੂੰ ਚਿਤਰਕੂਟ ਦਾ ਕਮਿਸ਼ਨਰ ਬਣਾਇਆ ਗਿਆ ਹੈ ਜਦਕਿ ਮੋਨਿਕਾ ਗਰਗ ਨੂੰ ਵੇਟਿੰਗ 'ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਰੌਸ਼ਨ ਜੈਕਬ ਨੂੰ ਮਾਇਨਿੰਗ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਦਕਿ ਅਨੁਰਾਗ ਸ਼੍ਰੀਵਾਸਤਵ ਨੂੰ 'ਨਮਾਮੀ ਗੰਗੇ' ਅਤੇ ਗ੍ਰਾਮੀਣ ਜਲਪੂਰਤੀ ਵਿਭਾਗ ਦੇ ਮੁੱਖ ਸਕੱਤਰ, ਅਨੀਤਾ ਸਿੰਘ ਨੂੰ ਪੰਚਾਇਤੀ ਰਾਜ ਦਾ ਮੁੱਖ ਸਕੱਤਰ ਦਿਨੇਸ਼ ਚੰਦਰ ਨੂੰ ਜਨਤਕ ਉਦਮ ਦਾ ਸਕੱਤਰ, ਗੋਵਿੰਦ ਰਾਜੂ ਨੂੰ ਉਦਯੋਗ ਕਾਨਪੁਰ ਦਾ ਡਾਇਰੈਕਟਰ ਬਣਾਇਆ ਗਿਆ ਹੈ।

ਪ੍ਰਾਂਜਲ ਯਾਦਵ ਦਾ ਤਬਾਦਲਾ ਰੱਦ ਕਰ ਦਿੱਤਾ ਗਿਆ ਹੈ। ਉਹ ਰਾਸ਼ਟਰੀ ਏਕੀਕਰਣ 'ਚ ਵਿਸ਼ੇਸ਼ ਸਕੱਤਰ ਬਣੇ ਰਹਿਣਗੇ। ਅਰਾਧਨਾ ਸ਼ੁਕਲਾ ਤੋਂ ਨੋਇਡਾ ਅਤੇ ਅਮਿਤ ਮੋਹਨ ਤੋਂ ਗ੍ਰੇਟਰ ਨੋਇਡਾ ਦਾ ਚਾਰਜ ਵਾਪਸ ਲਿਆ ਗਿਆ ਹੈ।

ਇਸ ਦੇ ਨਾਲ ਹੀ ਅਯੁੱਧਿਆ ਦੇ ਮੁੱਖ ਵਿਕਾਸ ਅਧਿਕਾਰੀ ਅਭਿਸ਼ੇਕ ਆਨੰਦ ਨੂੰ ਬਰੇਲੀ ਦੇ ਨਗਰ ਨਿਗਮ ਦੇ ਨਗਰ ਕਮਿਸ਼ਨਰ, ਦਿਨੇਸ਼ ਕੁਮਾਰ ਨੂੰ ਸਿੰਚਾਈ ਵਿਭਾਗ ਦੇ ਵਿਸ਼ੇਸ਼ ਸਕੱਤਰ, ਗੋਰਖਪੁਰ ਦੇ ਮੁੱਖ ਵਿਕਾਸ ਅਨੁਜ ਸਿੰਘ ਨੂੰ ਗੋਰਖਪੁਰ ਅਥਾਰਿਟੀ ਦੇ ਉਪ ਪ੍ਰਧਾਨ ਅਤੇ ਗੋਂਡਾ ਦੇ ਮੁੱਖ ਵਿਕਾਸ ਅਧਿਕਾਰੀ ਅਸ਼ੀਸ਼ ਕੁਮਾਰ ਨੂੰ ਆਗਰਾ ਮੰਡਲ ਦੇ ਐਡੀਸ਼ਨਲ ਕਮਿਸ਼ਨਰ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।


Iqbalkaur

Content Editor

Related News