ਅੰਧਵਿਸ਼ਵਾਸ; ਕੋਰੋਨਾ ਨਹੀਂ ‘ਕੋਰੋਨਾ ਮਾਈ’ ਹੈ, ਖ਼ਤਰਨਾਕ ਵਾਇਰਸ ਤੋਂ ਮੁਕਤੀ ਲਈ ਪੂਜਾ ਕਰ ਰਹੀਆਂ ਬੀਬੀਆਂ
Sunday, May 16, 2021 - 06:32 PM (IST)
ਲਖਨਊ— ਕੋੋਰੋਨਾ ਵਾਇਰਸ ਦੇ ਕਹਿਰ ਨਾਲ ਪੂਰਾ ਦੇਸ਼ ਇਸ ਸਮੇਂ ਜੂਝ ਰਿਹਾ ਹੈ। ਇਸ ਮਹਾਮਾਰੀ ਕਾਰਨ ਲੋਕ ਜਿੱਥੇ ਪੀੜਤ ਹੋ ਰਹੇ ਹਨ ਅਤੇ ਮੌਤ ਦੇ ਮੂੰਹ ’ਚ ਜਾ ਰਹੇ ਹਨ, ਉੱਥੇ ਵੀ ਅੰਧਵਿਸ਼ਵਾਸ ਵੀ ਕਿਤੇ ਨਾ ਕਿਤੇ ਹਾਵੀ ਹੁੰਦਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੌਰਾਨ ਕਈ ਹੈਰਾਨੀਜਨਕ ਤਸਵੀਰਾਂ ਸਾਹਮਣੇ ਆਈਆਂ ਹਨ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਵਾਰਾਨਸੀ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਬੀਆਂ ਇਸ ਖ਼ਤਰਨਾਕ ਵਾਇਰਸ ਨੂੰ ‘ਕੋਰੋਨਾ ਮਾਈ’ ਮੰਨ ਕੇ ਪੂਜਾ ਕਰਨ ’ਚ ਜੁੱਟ ਗਈਆਂ ਹਨ।
ਇਹ ਵੀ ਪੜ੍ਹੋ: ਕੋਰੋਨਾ ਜੰਗ ’ਚ ਲੋਕਾਂ ਦਾ ‘ਅੰਧਵਿਸ਼ਵਾਸ’ ਹੋਇਆ ਹਾਵੀ, ਕਿਤੇ ਹਵਨ ਤੇ ਕਿਤੇ ਧੂਣੀ ਨਾਲ ਭਜਾ ਰਹੇ ‘ਕੋਰੋਨਾ’
ਦਰਅਸਲ ਕੋਰੋਨਾ ਨੂੰ ਹਰਾਉਣ ਲਈ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਹੀ ਧਰਮ ਦੀ ਨਗਰੀ ਕਾਸ਼ੀ ਦੇ ਗੰਗਾ ਘਾਟਾਂ ’ਤੇ ਇਸ ਮਹਾਮਾਰੀ ਨੂੰ ਲੋਕ ਆਸਥਾ ਨਾਲ ਜੋੜ ਰਹੇ ਹਨ। ਇਸ ਨੂੰ ਕੋਰੋਨਾ ਮਾਈ ਦੱਸ ਰਹੇ ਹਨ ਅਤੇ ਪੂਜਾ ਕਰ ਰਹੇ ਹਨ। ਵਾਰਾਨਸੀ ਦੇ ਗੰਗਾ ਘਾਟ ’ਤੇ ਬੀਬੀਆਂ ਸਵੇਰੇ-ਸ਼ਾਮ ਪੂਜਾ ਕਰਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦਾ ਵਿਸ਼ਵਾਸ ਇਸ ਕਦਰ ਪੱਕਾ ਹੈ ਕਿ ਇਸ ਬੀਮਾਰੀ ਨਾਲ ਦੇਵੀ ਮਾਂ ਛੇਤੀ ਨਿਜਾਤ ਦਿਵਾਏਗੀ। ਉਨ੍ਹਾਂ ਨੇ ਕੋਰੋਨਾ ਨੂੰ ਦੇਵੀ ਦੱਸ ਕੇ ਉਸ ਨੂੰ ਖੁਸ਼ ਕਰਨ ਲਈ 21 ਦਿਨਾਂ ਤੱਕ ਪੂਜਾ ਕਰਨ ਦਾ ਬੀੜਾ ਚੁੱਕਿਆ ਹੈ।
ਇਹ ਵੀ ਪੜ੍ਹੋ: ਚਮਤਕਾਰ! ਚਿਖ਼ਾ ’ਤੇ ਜ਼ਿੰਦਾ ਹੋ ਗਿਆ ਕੋਰੋਨਾ ਮਰੀਜ਼, ਪਰਿਵਾਰ ਲੈ ਗਿਆ ਹਸਪਤਾਲ ਤੇ ਫਿਰ...(ਵੀਡੀਓ)
ਬੀਬੀਆਂ ਗੰਗਾ ਘਾਟ ’ਤੇ ਸਵੇਰੇ ਸ਼ਾਮ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਉੱਥੇ ਕਾਫੀ ਦੇਰ ਤੱਕ ਦੀਵੇ-ਫੁੱਲ ਲੈ ਕੇ ਪ੍ਰਾਰਥਨਾ ਕਰਦੀਆਂ ਹਨ। ਇਨ੍ਹਾਂ ਬੀਬੀਆਂ ਦਾ ਅਟੁੱਟ ਵਿਸ਼ਵਾਸ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਬਾਲ-ਬੱਚੇ ਇਸ ਬੀਮਾਰੀ ਤੋਂ ਦੂਰ ਰਹਿਣਗੇ। ਇਕ ਬੀਬੀ ਦਾ ਕਹਿਣਾ ਹੈ ਕਿ ਅਸੀਂ ਇਹ ਪੂਜਾ ਕਰ ਰਹੇ ਹਾਂ ਤਾਂ ਕਿ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਸਾਨੂੰ ਯਕੀਨ ਹੈ ਕਿ ਛੇਤੀ ਹੀ ਇਸ ਬੀਮਾਰੀ ਤੋਂ ਸਾਰਿਆਂ ਨੂੰ ਮੁਕਤੀ ਵੀ ਮਿਲੇਗੀ। ਅਸੀਂ ਸਾਰੇ ਲਗਾਤਾਰ 21 ਦਿਨਾਂ ਤੱਕ ਕੋਰੋਨਾ ਮਾਈ ਦੀ ਪੂਜਾ ਕਰਾਂਗੇ।
ਇਹ ਵੀ ਪੜ੍ਹੋ: ਰੂਸੀ ਵੈਕਸੀਨ ‘ਸਪੂਤਨਿਕ-ਵੀ’ ਦੀ ਦੂਜੀ ਖੇਪ ਪਹੁੰਚੀ ਭਾਰਤ, ਨਵੇਂ ਸਟ੍ਰੇਨ ਖ਼ਿਲਾਫ਼ ਹੋਵੇਗੀ ਕਾਰਗਰ