ਵਿਧਾਨ ਭਵਨ ਕੋਲ ਆਤਮਦਾਹ ਕਰਨ ਵਾਲੀ ਜਨਾਨੀ ਦੀ ਮੌਤ, ਇਕ ਗ੍ਰਿਫ਼ਤਾਰ

Thursday, Oct 15, 2020 - 02:12 PM (IST)

ਵਿਧਾਨ ਭਵਨ ਕੋਲ ਆਤਮਦਾਹ ਕਰਨ ਵਾਲੀ ਜਨਾਨੀ ਦੀ ਮੌਤ, ਇਕ ਗ੍ਰਿਫ਼ਤਾਰ

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਵਿਧਾਨ ਭਵਨ ਕੋਲ ਮੰਗਲਵਾਰ ਨੂੰ ਆਮਤਦਾਹ ਕਰਨ ਵਾਲੀ ਜਨਾਨੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਡਿਪਟੀ ਕਮਿਸ਼ਨਰ ਸੋਮੇਨ ਬਰਮਾ ਨੇ ਵੀਰਵਾਰ ਨੂੰ ਦੱਸਿਆ,''ਜਨਾਨੀ ਦੀ ਬੁੱਧਵਾਰ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਇਸ ਸਿਲਸਿਲੇ 'ਚ ਮਹਾਰਾਜਗੰਜ ਦੇ ਆਲੋਕ ਪ੍ਰਸਾਦ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।''

ਦੱਸਣਯੋਗ ਹੈ ਕਿ ਵਿਧਾਨ ਭਵਨ ਨੇੜੇ ਇਕ 35 ਸਾਲਾ ਜਨਾਨੀ ਨੇ ਖ਼ੁਦ ਨੂੰ ਅੱਗ ਲਗਾ ਲਈ ਸੀ ਪਰ ਮੌਕੇ 'ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਤੁਰੰਤ ਜਨਾਨੀ 'ਤੇ ਚਾਦਰ ਆਦਿ ਪਾ ਕੇ ਅੱਗ ਬੁਝਾਈ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਜਨਾਨੀ ਦੀ ਬੁੱਧਵਾਰ ਰਾਤ ਮੌਤ ਹੋ ਗਈ।


author

DIsha

Content Editor

Related News